28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੋਗਾ ਦੀ ‘ਖੁਸ਼ਹਾਲ ਪੰਜਾਬ ਰੈਲੀ’ ਕਿਸੇ ਨੇ ਗਾਏ ਸੋਹਲੇ, ਕਿਸੇ ਨੇ ਰੱਜ ਕੇ ਕੀਤੀ ਨੁਕਤਾਚੀਨੀ

ਲ਼ਹਿਰਾਗਾਗਾ, 28 ਨਵੰਬਰ (ਪ੍ਰਵੀਨ ਖੋਖਰ)-ਕੁਝ ਦਿਨ ਪਹਿਲਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ ਮੋਗਾ ਵਿੱਚ ‘ਖੁਸ਼ਹਾਲ ਪੰਜਾਬ’ ਦੇ ਬੈਨਰ ਹੇਠਾਂ ਕੀਤੀ ਰੈਲੀ ਸਬੰਧੀ ਲਹਿਰਾਗਾਗਾ ਦੇ ਖੇਤਰ ਵਿੱਚ ਵੱਖ-ਵੱਖ ਸਿਆਸੀ ਧਿਰਾਂ ਆਪੋ-ਆਪਣੀ ਨਜ਼ਰ ਵਿੱਚ ਦੇਖ ਰਹੀਆਂ ਹਨ। ਸੱਤਾਧਾਰੀ ਪਾਰਟੀ ਦੇ ਆਗੂ ਜਿੱਥੇ ਇਸ ਦੀ ਰੱਜ਼ ਕੇ ਤਾਰੀਫ਼ ਕਰ ਰਹੇ ਹਨ ਉੱਥੇ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਇਸ ਰੈਲੀ ਦੀਆਂ ਰੱਜ ਕੇ ਨੁਕਤਾਚੀਨੀ ਕਰ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 29-11-2026
ਲ਼ਹਿਰਾਗਾਗਾ, 28 ਨਵੰਬਰ (ਪ੍ਰਵੀਨ ਖੋਖਰ)-ਕੁਝ ਦਿਨ ਪਹਿਲਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ ਮੋਗਾ ਵਿੱਚ ‘ਖੁਸ਼ਹਾਲ ਪੰਜਾਬ’ ਦੇ ਬੈਨਰ ਹੇਠਾਂ ਕੀਤੀ ਰੈਲੀ ਸਬੰਧੀ ਲਹਿਰਾਗਾਗਾ ਦੇ ਖੇਤਰ ਵਿੱਚ ਵੱਖ-ਵੱਖ ਸਿਆਸੀ ਧਿਰਾਂ ਆਪੋ-ਆਪਣੀ ਨਜ਼ਰ ਵਿੱਚ ਦੇਖ ਰਹੀਆਂ ਹਨ। ਸੱਤਾਧਾਰੀ ਪਾਰਟੀ ਦੇ ਆਗੂ ਜਿੱਥੇ ਇਸ ਦੀ ਰੱਜ਼ ਕੇ ਤਾਰੀਫ਼ ਕਰ ਰਹੇ ਹਨ ਉੱਥੇ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਇਸ ਰੈਲੀ ਦੀਆਂ ਰੱਜ ਕੇ ਨੁਕਤਾਚੀਨੀ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕਟ ਗੌਰਵ ਗੋਇਲ ਨੇ ਇਸ ਰੈਲੀ ਦੀ ਭਰਵੀਂ ਤਾਰੀਫ਼ ਕਰਦਿਆਂ ਕਿਹਾ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਾਸੀਆਂ ਲਈ ਜੋ ਸਭ ਤੋ ਵੱਡੀ ਗਾਰੰਟੀ ਦਿੱਤੀ ਹੈ ਉਹ ਹੇੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪਹਿਲਾਂ ਤੋਂ ਦਿੱਤੀਆਂ ਰਿਆਇਤਾਂ/ ਗਾਰੰਟੀਆਂ/ਸਕੀਮਾਂ ਉੇਹ ਮੁੜ ਸੱਤਾ ਵਿੱਚ ਆਉਣ ਤੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਰੈਲੀ ਵਿੱਚ ਹੋਏ ਬੇਸ਼ੁਮਾਰ ਇਕੱਠ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਐਡਵੋਕੇਟ ਗੋਇਲ ਨੇ ਇਹ ਵੀ ਆਖਿਆ ਕਿ ਰੈਲੀ ਦਾ ਇਕੱਠ ਇਹ ਸਾਬਿਤ ਕਰਦਾ ਹੈ ਕਿ 2027 ਵਿੱਚ ਵੀ ਪੰਜਾਬ ਦੇ ਲੋਕ ਸੱਤਾ ਦੀ ਵਾਂਗਡੋਰ ਮੁੜ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਦੇਣਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਲਹਿਰਾ ਦੇ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਨੂੰ ਬੁਰੀ ਤਰ੍ਹਾਂ ਫਲਾਪ ਸ਼ੋਅ ਦੱਸਦਿਆਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਗਈਆਂ ਖਾਲੀ ਬੱਸਾਂ ਇਹ ਸਿੱਧ ਕਰਦੀਆਂ ਹਨ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਹ ਸੱਤਾ ਵਿੱਚ ਤਬਦੀਲੀ ਚਾਹੁੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਲੋਕਾਂ ਨੂੰ ਇਸ ਰੈਲੀ ਵਿੱਚ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਲਿਜਾਇਆ ਗਿਆ ਅਤੇ ਇਸ ਨਾਲ ਪਹਿਲਾਂ ਤੋਂ ਹੀ ਕਰਜ਼ਈ ਹੋਏ ਪੰਜਾਬ ਦੇ ਲੋਕ ਹੋਰ ਕਰਜ਼ੇ ਦਾ ਸੰਤਾਪ ਭੋਗਣਗੇ। ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਪ੍ਰਗਟ ਸਿੰਘ ਗਾਗਾ ਨੇ ਕਿਹਾ ਕਿ ਇਸ ਰੈਲੀ ਨੇ ਆਮ ਆਦਮੀ ਪਾਰਟੀ ਦੇ ਅਤੇ ਭਗਵੰਤ ਮਾਨ ਦੀ ਸਰਕਾਰ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਰੈਲੀ ਵਿੱਚ ਸ਼ਰਾਬ ਦੇ ਨਾਲ-ਨਾਲ ਹੋਰ ਨਸ਼ੇ ਨਾਲ ਸਬੰਧਿਤ ਚੀਜ਼ਾਂ ਦੇ ਕੇ ਰੈਲੀ ਵਿੱਚ ਲਿਜਾਇਆ ਗਿਆ ।ਇੱਥੇ ਹੀ ਵੱਸ ਨਹੀਂ ਰੈਲੀ ਵਿੱਚ ਸਿਵਲ ਪੁਲਿਸ ਪ੍ਰਸ਼ਾਸ਼ਨ ਦੇ ਨਾਲ-ਨਾਲ ਨਰੇਗਾ ਵਰਕਰਾਂ ਦੀ ਵੀ ਸਮੂਲੀਅਤ ਕਰਵਾਈ ਗਈ ਤਾਂ ਜੋ ਵੱਧ ਤੋਂ ਵੱਧ ਇਕੱਠ ਦਿਖਾਇਆ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਜਸਵੰਤ ਸਿੰਘ ਹੈਪੀ ਲਹਿਰਾ ਨੇ ਇਸ ਰੈਲੀ ਦੇ ਸੰਦਰਭ ਵਿੱਚ ਕਿਹਾ ਕਿ ਇਸ ਰੈਲੀ ’ਤੇ ਜੋ ਆਮ ਆਦਮੀ ਪਾਰਟੀ ਦੀ ਲੀਡਰਸ਼ੀਪ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਪਾਣੀ ਵਾਂਗੂ ਵਹਾਇਆ ਹੈ ਉਹ ਵਾਕਿਆ ਹੀ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਇਸ ਰੈਲੀ ਵਿੱਚ ਜੋ ਸਰਕਾਰੀ ਬੱਸਾਂ ਦੇ ਇਸਤੇਮਾਲ ਕਰਨ ਨਾਲ ਲੋਕਾਂ ਦੀ ਖੱਜ਼ਲ-ਖੁਆਰੀ ਹੋਈ ਉਸ ਨਾਲ ਇਸ ਪਾਰਟੀ ਦੀ ਸ਼ਾਖ ਨੂੰ ਧੱਕਾ ਲੱਗਾ ਹੈ ਉਨਾਂ ਇਹ ਵੀ ਆਖਿਆ ਕਿ ਇਸ ਰੈਲੀ ਦੇ ਫਲਾਪ ਸ਼ੋਅ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ‘ਆਪ’ ਲੋਕਾਂ ਵਿੱਚੋਂ ਆਪਣਾ ਪ੍ਰਭਾਵ ਗਵਾ ਚੁੱਕੀ ਹੈ ਅਤੇ ਭਵਿੱਖ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਇਸ ਦੀਆਂ ਹਮਖਿਆਲੀ ਪਾਰਟੀਆਂ ਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਰਣਜੀਤ ਸਿੰਘ ਕਾਤਰੋਂ ਨੂੰ ਬਤੌਰ ਉਮੀਦਵਾਰ ਬਣਾਉਣ ਦੀ ਮੰਗ ਉੱਠੀ ਅਗਲੀ ਖ਼ਬਰ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਕੀਤੀ ਮੀਟਿੰਗ
Ad Position 24