ਮੰਡੀ ਅਰਨੀਵਾਲਾ, 4 ਜਨਵਰੀ, (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਬੁਰਜ ਹਨੂਮਾਨਗੜ੍ਹ, ਮਾਹੂਆਣਾ ਬੋਦਲਾ ਤੇ ਹੋਰ ਪਿੰਡਾਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਹ ਨਗਰ ਕੀਰਤਨ ਇਨ੍ਹਾਂ ਪਿੰਡਾਂ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ | ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਸਜਾਏ ਨਗਰ ਕੀਰਤਨ 'ਚ ਸੈਂਕੜੇ ਦੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ | ਨਗਰ ਕੀਰਤਨ ਦਾ ਕਈ ਥਾਵਾਂ 'ਤੇ ਸਵਾਗਤ ਕੀਤਾ ਅਤੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਵਲੋਂ ਵਾਹਿਗੁਰੂ ਦਾ ਜਾਪ ਕੀਤਾ | ਨਗਰ ਕੀਰਤਨ ਨੂੰ ਲੈ ਕੇ ਪਿੰਡਾਂ ਦੀਆਂ ਗਲੀਆਂ ਦੀ ਸਾਫ਼ ਸਫ਼ਾਈ ਦੀ ਕੀਤੀ ਗਈ | ਪਿੰਡ ਮਾਹੂਆਣਾ ਬੋਦਲਾ ਦੇ ਬੱਸ ਅੱਡੇ 'ਤੇ ਸੰਗਤ ਲਈ ਲੰਗਰ ਲਗਾਇਆ ਗਿਆ ਅਤੇ ਅੰਮਿ੍ਤ ਸਾਗਰ ਗੁੜ ਵਾਲਿਆਂ ਵਲੋਂ ਸੰਗਤ ਦੀ ਸੇਵਾ 'ਚ ਘੁਲਾੜੇ ਨਾਲ ਕੱਢਿਆ ਹੋਇਆ ਤਾਜ਼ਾ ਗੰਨਿਆਂ ਦਾ ਜੂਸ ਸੰਗਤਾਂ ਨੂੰ ਪਿਆਇਆ | ਇਸ ਮੌਕੇ ਸੇਵਾਦਾਰ ਵਲੋਂ ਸੇਵਾ ਕੀਤੀ ਗਈ |