ਮੱਖੂ, 24 ਜਨਵਰੀ (ਵਰਿੰਦਰ ਮਨਚੰਦਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਤਹਿਤ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੀ ਅਗਵਾਈ 'ਚ ਮੱਖੂ ਦੇ ਵਾਰਡ ਨੰ. 8 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ | ਜਿਸ 'ਚ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਰੈਲੀ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਨਛੱਤਰ ਸਿੰਘ ਵਰਪਾਲ ਅਤੇ ਵਾਰਡ ਨੰ. 8 ਦੇ ਕੌਂਸਲਰ ਅਨਿਲ ਕੁਮਾਰ ਡੀ. ਸੀ. ਧਵਨ ਨੇ ਕਿਹਾ ਕਿ ਸੂਬਾ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਲਗਾਤਾਰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਭਰ ਦੇ ਲੋਕ ਬਹੁਤ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਹਿੰਮ ਤਹਿਤ 72 ਘੰਟਿਆਂ 'ਚ ਗੈਂਗਸਟਰਾਂ ਨੂੰ ਫੜਨ ਦੇ ਨਿਰਦੇਸ਼ ਅਨੁਸਾਰ ਪੁਲਿਸ ਵਲੋਂ ਇਕ-ਇਕ ਦਿਨ 'ਚ 50-90 ਦੇ ਕਰੀਬ ਫੜੇ ਗਏ ਹਨ, ਜੋ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਲਈ ਅਤਿ ਜ਼ਰੂਰੀ ਸੀ | ਰੈਲੀ ਦੌਰਾਨ ਵਾਰਡ ਵਾਸੀਆਂ ਤੋਂ ਮੁਹਿੰਮ 'ਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਮੰਗ ਕਰਦੇ ਹੋਏ ਚੇਅਰਮੈਨ ਨਛੱਤਰ ਸਿੰਘ ਵਰਪਾਲ ਅਤੇ ਕੌਂਸਲਰ ਅਨਿਲ ਕੁਮਾਰ ਡੀ. ਸੀ. ਧਵਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਨੌਜਵਾਨੀ ਦੇ ਉੱਜਵਲ ਭਵਿੱਖ ਲਈ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦਿਓ ਤਾਂ ਜੋ ਸੂਬੇ ਨੂੰ ਨਸ਼ਾ ਤੇ ਭੈਅ ਮੁਕਤ ਕਰਕੇ ਤਰੱਕੀ ਅਤੇ ਵਿਕਾਸ ਵੱਲ ਤੁਰ ਸਕੀਏ | ਇਸ ਮੌਕੇ ਕੌਂਸਲਰ ਵਰਿੰਦਰ ਠੁਕਰਾਲ, ਕੌਂਸਲਰ ਸੰਦੀਪ ਠੁਕਰਾਲ, ਕੌਂਸਲਰ ਵੀਨੂੰ ਸ਼ਾਹ, ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਕੌਂਸਲਰ ਤਿਲਕ ਰਾਜ, ਕੌਂਸਲਰ ਜੋਗਿੰਦਰ ਸਿੰਘ ਥਿੰਦ, ਕੌਂਸਲਰ ਹੀਰਾ ਗਿੱਲ, ਕੌਂਸਲਰ ਦਵਿੰਦਰ ਸਿੰਘ ਬੱਬੂ, ਕੌਂਸਲਰ ਸੌਰਵ ਅਹੂਜਾ, ਕੌਂਸਲਰ ਹੀਰਾ ਸਿੰਘ ਇਲਾਵਾ ਨਗਰ ਪੰਚਾਇਤ ਮੱਖੂ ਦੇ ਕਰਮਚਾਰੀ ਰਾਜ ਕਮਲ, ਬਲਵਿੰਦਰ ਸਿੰਘ ਸੋਨੂੰ, ਸੁਧੀਰ, ਰਾਜੂ, ਕੁਲਦੀਪ ਸਿੰਘ ਆਦਿ ਨੇ 'ਨਸ਼ਾ ਛੱਡੋ-ਕੋਹੜ ਵੱਡੋ' ਤੇ 'ਯੁੱਧ ਨਸ਼ਿਆਂ ਵਿਰੁੱਧ' ਦੇ ਨਾਅਰੇ ਲਗਾਏ |