06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੀ. ਐਮ. ਏ. ਵਾਈ. ਸਕੀਮ ਅਧੀਨ ਆਏ ਪੈਸਿਆਂ ਦੀ ਸਹੀ ਢੰਗ ਨਾਲ ਵਰਤੋ ਨਾ ਕਰਨ ਦੇ ਦੋਸ਼ 'ਚ ਵਿਅਕਤੀ ਵਿਰੁੱਧ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 26-01-2026
ਜਲਾਲਾਬਾਦ, 25 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਨੇ ਪਿੰਡ ਢਾਬ ਖ਼ੁਸ਼ਹਾਲ ਜੋਈਆ ਵਿਖੇ ਪੀ. ਐਮ. ਏ. ਵਾਈ. ਸਕੀਮ ਅਧੀਨ ਮਕਾਨ ਲਈ ਆਏ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਢਾਬ ਖ਼ੁਸ਼ਹਾਲ ਜੋਈਆ ਵਲੋਂ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਦੀ ਜਾਂਚ ਪੜਤਾਲ ਹੋਣ ਉਪਰੰਤ ਐੱਸ. ਐੱਸ. ਪੀ. ਫ਼ਾਜ਼ਿਲਕਾ ਤੋਂ ਅਪਰੂਵਲ ਥਾਣੇ 'ਚ ਆਈ ਹੈ | ਜਿਸ 'ਚ ਸ਼ਿਕਾਇਤਕਰਤਾ ਰਾਜ ਸਿੰਘ ਦੇ ਬਿਆਨਾਂ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਢਾਬ ਖ਼ੁਸ਼ਹਾਲ ਜੋਈਆ ਨੇ ਪੀ. ਐਮ. ਏ. ਵਾਈ. ਸਕੀਮ ਤਹਿਤ ਪਾਏ ਗਏ ਮਕਾਨ ਸੰਬੰਧੀ ਜਾਂਚ 'ਚ ਪਤਾ ਚੱਲਿਆ ਹੈ ਕਿ ਉਸ ਨੇ ਸਰਕਾਰ ਵਲੋਂ ਆਏ ਪੈਸਿਆਂ ਦੀ ਸਹੀ ਤਰੀਕੇ ਨਾਲ ਨਹੀਂ ਵਰਤੋਂ ਨਹੀਂ ਕੀਤੀ ਗਈ ਹੈ, ਜਿਸ 'ਤੇ ਮੁੱਦਈ ਰਾਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲਾਭਪਾਤਰੀ ਜੋਗਿੰਦਰ ਸਿੰਘ ਪੁੱਤਰ ਨਰੈਣ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਨੇ ਟੈੱਟ ਦੀ ਸ਼ਰਤ ਹਟਾ ਕੇ ਯੋਗ ਅਧਿਆਪਕਾਂ ਦੀਆਂ ਪਦ ਉੱਨਤੀਆਂ ਲਈ ਸਟੇਸ਼ਨ ਚੋਣ ਦੀ ਕੀਤੀ ਮੰਗ ਅਗਲੀ ਖ਼ਬਰ ਮੱਖੂ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ ਦੀ ਤਿਆਰੀ ਕਰ ਰਹੇ ਪੰਜ ਕਾਬੂ
Ad Position 24
No active advertisement