06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਫ਼ਿਰੋਜ਼ਪੁਰ ਵਿਚ 16ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 26-01-2026
ਫ਼ਿਰੋਜ਼ਪੁਰ, 25 ਜਨਵਰੀ (ਸੁਖਵਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਕੈਂਟ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਲੋਕਤੰਤਰਿਕ ਜੋਸ਼ ਨਾਲ ਮਨਾਇਆ | ਸਮਾਗਮ ਵਿਚ ਐੱਸ. ਡੀ. ਐੱਮ. ਫ਼ਿਰੋਜ਼ਪੁਰ ਸ੍ਰੀਮਤੀ ਲਿੰਦਿਆ ਆਈ. ਏ. ਐਸ. ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਸਮਾਰੋਹ ਦੀ ਸ਼ੁਰੂਆਤ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਵਲੋਂ ਨੈਸ਼ਨਲ ਵੋਟਰ ਦਿਵਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇਣ ਨਾਲ ਹੋਈ | ਇਸ ਦੌਰਾਨ ਇਲੈੱਕਸ਼ਨ ਕਮਿਸ਼ਨ ਆਫ਼ ਇੰਡੀਆ ਦਾ ਵੀਡੀਓ ਸੰਦੇਸ਼ ਵੀ ਦਿਖਾਇਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ | ਮੁੱਖ ਮਹਿਮਾਨ ਸ੍ਰੀਮਤੀ ਲਿੰਦਿਆ ਆਈ. ਏ. ਐਸ. ਨੇ ਕਿਹਾ ਕਿ ਵੋਟ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਹਰ ਨਾਗਰਿਕ ਨੂੰ ਨਿਰਪੱਖ ਤੇ ਜ਼ਿੰਮੇਵਾਰ ਵੋਟਿੰਗ ਕਰਨੀ ਚਾਹੀਦੀ ਹੈ | ਇਸ ਮੌਕੇ ਵੋਟਰ ਪ੍ਰਣ ਵੀ ਦਵਾਇਆ | ਚੰਗੀ ਕਾਰਗੁਜ਼ਾਰੀ ਲਈ ਐੱਸ. ਡੀ. ਐੱਮ. ਜ਼ੀਰਾ ਅਰਵਿੰਦਰ ਪਾਲ ਸਿੰਘ ਨੂੰ ਬੈੱਸਟ ਈ. ਆਰ. ਓ., ਡਾ. ਸਤਿੰਦਰ ਸਿੰਘ ਨੂੰ ਬੈੱਸਟ ਨੋਡਲ ਅਫ਼ਸਰ ਤੇ ਹਰਸੇਵਕ ਸਿੰਘ ਨੂੰ ਬੈੱਸਟ ਬੀ. ਐਲ. ਓ. ਵਜੋਂ ਸਨਮਾਨਿਤ ਕੀਤਾ | ਅਖੀਰ 'ਚ ਇਲੈੱਕਸ਼ਨ ਤਹਿਸੀਲਦਾਰ ਰਾਜਨ ਢਲ ਵਲੋਂ ਧੰਨਵਾਦ ਕੀਤਾ ਅਤੇ ਰਾਸ਼ਟਰੀ ਗੀਤ ਨਾਲ ਸਮਾਰੋਹ ਸਮਾਪਤ ਹੋਇਆ | ਇਸ ਮੌਕੇ ਇਲੈੱਕਸ਼ਨ ਕਾਨੂੰਗੋ ਮੈਡਮ ਗਗਨਦੀਪ ਕੌਰ, ਇਲੈੱਕਸ਼ਨ ਕਾਨੰੂਗੋ ਦਲਜੀਤ ਸਿੰਘ, ਰਿਟਾਇਰਡ ਇਲੈੱਕਸ਼ਨ ਤਹਿਸੀਲਦਾਰ ਚੰਦ ਪ੍ਰਕਾਸ਼, ਹਲਕਾ ਸ਼ਹਿਰੀ ਤੋਂ ਇੰਚਾਰਜ ਸੋਨੰੂ ਅਤੇ ਕੋਆਰਡੀਨੇਟਰ ਲਖਵਿੰਦਰ ਸਿੰਘ ਸਿਮਕ, ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਇੰਚਾਰਜ ਜਸਵੰਤ ਸਿੰਘ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ, ਪਰਵਿੰਦਰ ਸਿੰਘ ਲਾਲਜੀਆ, ਹਲਕਾ ਜ਼ੀਰਾ ਤੋਂ ਇੰਚਾਰਜ ਸੰਦੀਪ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ ਭਾਵੜਾ ਯੋਗੇਸ਼ ਤਲਵਾੜ, ਹਰੀਸ਼ ਮੋਗਾ, ਅੰਗਰੇਜ਼ ਸਿੰਘ ਸੋਢੀ, ਮਨਦੀਪ ਸਿੰਘ ਅਤੇ ਸਮੂਹ ਇਲੈੱਕਸ਼ਨ ਸਟਾਫ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਵਲੋਂ 28 ਨੂੰ ਕੀਤਾ ਜਾਵੇਗਾ ਨੈਸ਼ਨਲ ਹਾਈਵੇ ਜਾਮ-ਆਹਲੂਵਾਲੀਆ ਅਗਲੀ ਖ਼ਬਰ ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਨੇ ਕੱਟੇ ਧੁੱਸੀ ਬੰਨ੍ਹ ਦੇ ਬਰਮ
Ad Position 24
No active advertisement