26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਐੱਸ. ਐੱਸ. ਪੀ. ਦਫ਼ਤਰ ਤੋਂ 100 ਮੀਟਰ ਦੂਰੀ 'ਤੇ ਹੋਈ ਖੋਹ

Ad Position 21
No active advertisement
ਅਜੀਤ ਡੈਸਕ 07-02-2026
ਫ਼ਿਰੋਜ਼ਪੁਰ, 6 ਫਰਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਪੁਲਿਸ ਵਲੋਂ ਚੋਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ਿਕੰਜਾ ਕੱਸਣ ਦੇ ਬਾਵਜੂਦ ਚੋਰ ਲੁਟੇਰੇ ਵਾਰਦਾਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ | ਜਿਸ ਦੇ ਚੱਲਦੇ ਦਿਨ ਰਾਤ ਆਪਣੀ ਛਵੀ ਸੁਧਾਰਨ 'ਚ ਲੱਗੀ ਪੁਲਿਸ ਨੂੰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਜੀ. ਟੀ. ਰੋਡ ਸਥਿਤ ਐੱਸ. ਐੱਸ. ਪੀ. ਦਫ਼ਤਰ ਤੋਂ 100 ਮੀਟਰ ਦੀ ਦੂਰੀ 'ਤੇ ਸਥਿਤ ਫੁੱਟਪਾਥ 'ਤੇ ਇਕ ਪ੍ਰਵਾਸੀ ਨਾਰੀਅਲ ਪਾਣੀ ਵੇਚਣ ਵਾਲੇ ਨੂੰ 2 ਐਕਟਿਵਾ ਸਵਾਰ ਲੁਟੇਰਿਆਂ ਨੇ ਲੁੱਟ ਕੀਤੀ ਹੈ | ਇਸ ਸੰਬੰਧੀ ਖੋਹ ਦਾ ਸ਼ਿਕਾਰ ਹੋਏ ਕਾਸਿਮ ਨਾਂਅ ਦੇ ਪ੍ਰਵਾਸੀ ਨੇ ਦੱਸਿਆ ਕਿ ਦੋ ਐਕਟਿਵਾ ਸਵਾਰ ਲੜਕੇ ਉਸ ਪਾਸ ਆਏ ਤੇ ਨਾਰੀਅਲ ਪਾਣੀ ਪੀਣ ਉਪਰੰਤ ਨਾਰੀਅਲ ਕੱਟਣ ਵਾਲੇ ਕਾਪੇ ਨੂੰ ਚੁੱਕ ਲਿਆ ਅਤੇ ਉਸ ਦੀ ਗਰਦਨ 'ਤੇ ਰੱਖ ਕੇ ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਭਰ ਦੇ ਕਿਸਾਨਾਂ ਨੂੰ ਗੁਣਵੱਤਾ ਵਾਲੀ ਪੈਦਾਵਾਰ ਲਈ ਕੁਦਰਤੀ ਖੇਤੀ ਅਪਣਾਉਣ ਦੀ ਅਪੀਲ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਫ਼ਿਰੋਜ਼ਪੁਰ ਦੇ ਸਕੂਲਾਂ 'ਚ 'ਪਰੀਕਸ਼ਾ ਪੇ ਚਰਚਾ' ਦਾ ਲਾਈਵ ਟੈਲੀਕਾਸਟ
Ad Position 24