26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਭਗਤੀ ਵੇਦਾਂਤ ਤੇ ਸੰਤ ਸੰਮੇਲਨ 20 ਤੋਂ

Ad Position 21
No active advertisement
ਅਜੀਤ ਡੈਸਕ 07-02-2026
ਜ਼ੀਰਾ, 6 ਫਰਵਰੀ (ਰਜਨੀਸ਼ ਕਥੂਰੀਆ)-ਪਰਮ ਪੂਜਨੀਕ ਪਰਮ ਸਿੱਧ ਗਊ ਪਾਲਕ ਬ੍ਰਹਮਲੀਨ 1008 ਮਹਾਂ ਮੰਡਲੇਸ਼ਵਰ ਸੁਆਮੀ ਸ਼ੰਕਰਾਪੁਰੀ ਜੀ ਦੇ 91ਵੇਂ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਭਗਤੀ ਵੇਦਾਂਤ ਅਤੇ ਸੰਤ ਸੰਮੇਲਨ 20 ਤੋਂ 22 ਫਰਵਰੀ 2026 ਤੱਕ ਮਹਾਂ ਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਕਮਲਪੁਰੀ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਮਹਾਨ ਧਾਰਮਿਕ ਸੰਮੇਲਨ ਵਿਚ ਪ੍ਰਸਿੱਧ ਸੰਤ ਮਹਾਂ ਮੰਡਲੇਸ਼ਵਰ ਤੇ ਆਚਾਰੀਆ ਆਪਣੇ ਪ੍ਰਵਚਨਾਂ ਦੀ ਅੰਮਿ੍ਤ ਵਰਖਾ ਕਰਨਗੇ | ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਦਾ ਆਰੰਭ ਝੰਡੇ ਦੀ ਰਸਮ ਤੋਂ ਬਾਅਦ ਪਹੁੰਚ ਰਹੇ ਸੰਤਾਂ ਮਹਾਂਪੁਰਸ਼ਾਂ ਵਲੋਂ ਆਪਣੇ ਪ੍ਰਵਚਨਾਂ ਰਾਹੀਂ ਅੰਮਿ੍ਤ ਵਾਣੀ ਦੀ ਸ਼ੁਰੂਆਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਕੀਰਤਨ ਅਤੇ ਪ੍ਰਵਚਨ ਹੋਣਗੇ ਅਤੇ 22 ਫਰਵਰੀ ਨੂੰ ਸੰਕੀਰਨ ਪ੍ਰਵਚਨ ਤੋਂ ਇਲਾਵਾ ਪਹੁੰਚੇ ਮਹਾਂ ਮੰਡਲੇਸ਼ਵਰ, ਸੰਤ ਮਹੰਤ ਸੁਆਮੀ ਸ਼ੰਕਰਪੁਰੀ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੇ | ਉਨ੍ਹਾਂ ਹੋਰ ਦੱਸਿਆ ਕਿ ਇਸ ਸੰਬੰਧ ਵਿਚ ਸੁਆਮੀ ਕਮਲਪੁਰੀ ਤੇ ਸਮੂਹ ਕਮੇਟੀ ਵਲੋਂ ਸੰਮੇਲਨ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ ਹੈ | ਇਸ ਮੌਕੇ ਜਗਦੇਵ ਸ਼ਰਮਾ, ਪੰਡਿਤ ਸੰਦੀਪ ਪ੍ਰਭਾਕਰ, ਸੰਦੀਪ ਗੋਇਲ, ਬਿ੍ਜ ਭੂਸ਼ਨ ਸ਼ਰਮਾ ਪ੍ਰਧਾਨ ਸੁਆਮੀ ਸ਼ੰਕਰਾ ਪੁਰੀ ਪਿੰਜਰਾਪੋਲ ਗਊਸ਼ਾਲਾ ਜ਼ੀਰਾ, ਰਵਿੰਦਰ ਮੰਗਾ, ਸੁਖਦੇਵ ਬਿੱਟੂ ਵਿੱਜ, ਜਨਕ ਰਾਜ ਗੌਤਮ, ਹਰੀਸ਼ ਸ਼ਰਮਾ, ਕੇ ਕੇ ਗੁਪਤਾ, ਦੀਪਾ ਕੰਡਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਲਾਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ 'ਤੇ ਅਗਲੀ ਖ਼ਬਰ ਰਾਜਪਾਲ ਪੰਜਾਬ ਦੀ ਅਗਵਾਈ ਹੇਠ ਫ਼ਾਜ਼ਿਲਕਾ ਜ਼ਿਲ੍ਹੇ 'ਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ 11 ਤੋਂ-ਅਮਰਪ੍ਰੀਤ ਕੌਰ ਸੰਧੂ
Ad Position 24