ਮੁੱਦਕੀ, 24 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਸਰਕਾਰ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਢਾਹੁਣ ਦੀ ਕਾਰਵਾਈ ਸਰਕਾਰ ਦੀ 'ਬਦਲਾਖੋਰੀ ਦੀ ਨੀਤੀ' ਤੇ ਘਟੀਆ ਹਰਕਤ ਵਾਲੀ ਕਾਰਵਾਈ ਹੈ, ਜਿਸ ਦੀ ਘੋਰ ਨਿੰਦਾ ਕੀਤੀ ਜਾਂਦੀ ਹੈ | ਇਹ ਪ੍ਰਗਟਾਵਾ ਕੌਂਸਲਰ ਸਰਬਜੀਤ ਕੌਰ ਬਰਾੜ ਮੁੱਦਕੀ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਕਾਂਗਰਸ ਨੇ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਕ ਧੜੱਲੇਦਾਰ ਲੀਡਰ ਹਨ ਤੇ ਉਨ੍ਹਾਂ ਦੀ ਆਵਾਜ਼ ਨੂੰ ਅਜਿਹੀਆਂ ਕਾਰਵਾਈਆਂ ਨਾਲ ਦਬਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ 'ਆਪ' ਸਰਕਾਰ 'ਤੇ ਸਵਾਲ ਚੁੱਕਦੇ ਹੋਏ ਚੁਣੌਤੀ ਦਿੱਤੀ ਕਿ ਸਰਕਾਰ ਲੋਕਾਂ ਦੇ ਘਰ ਬਣਾਉਣ ਦੀ ਬਜਾਏ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਬੋਲਣ ਵਾਲੇ ਆਗੂਆਂ ਦੇ ਘਰ ਢਾਹ ਰਹੀ ਹੈ, ਜੇਕਰ ਸਰਕਾਰ ਕਬਜ਼ਿਆਂ ਵਾਲੀ ਥਾਂ ਸੱਚ 'ਚ ਖ਼ਾਲੀ ਕਰਵਾਉਣਾ ਚਾਹੁੁੰਦੀ ਹੈ ਤਾਂ ਪਹਿਲਾਂ ਆਪਣੇ ਲੀਡਰਾਂ ਤੇ ਅਹੁਦੇਦਾਰਾਂ ਦੇ ਪਿੰਡਾਂ 'ਚ ਜਾ ਕੇ ਨਿਸ਼ਾਨਦੇਹੀ ਕਰਵਾਏ ਕਿ ਉਨ੍ਹਾਂ ਦੇ ਕਿੰਨੇ ਕਬਜ਼ੇ ਕੀਤੇ ਹੋਏ ਹਨ |