01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਗਤ ਬਾਬਾ ਦੁਨੀ ਚੰਦ ਦੀ ਬਰਸੀ 'ਤੇ ਸਜਾਇਆ ਵਿਸ਼ਾਲ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 03-03-2026
ਜ਼ੀਰਾ, 2 ਮਾਰਚ (ਪ੍ਰਤਾਪ ਸਿੰਘ ਹੀਰਾ)-ਨੇੜਲੇ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਸ਼੍ਰੋਮਣੀ ਸੰਤ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਬਰਸੀ 'ਤੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ, ਦਲੇਰ ਕੌਰ ਖ਼ਾਲਸਾ, ਜਗਦੀਪ ਸਿੰਘ ਜਾਚਕ, ਜਸਪਾਲ ਸਿੰਘ ਉਦਾਸੀ, ਮਸ਼ਹੂਰ ਕਵੀਸ਼ਰ ਕੁਲਦੀਪ ਸਿੰਘ ਚੱਠਾ, ਮੇਵਾ ਸਿੰਘ ਪਾਲ਼ੀਆ, ਇਕਬਾਲ ਸਿੰਘ ਫੇਰੂ ਕੇ ਅਤੇ ਸੋਮਨਾਥ ਰੋਡਿਆਂ ਵਾਲਿਆਂ ਨੇ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਬਾਬਾ ਦੁਨੀ ਚੰਦ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਦੌਰਾਨ ਪਿੰਡ ਵਾਸੀਆਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਸਜਾਵਟੀ ਗੇਟ ਲਗਾਏ ਗਏ ਅਤੇ ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਵਰਤਾਏ ਗਏ | ਇਸ ਦੌਰਾਨ ਸੰਗਤਾਂ ਵਿਚ ਸਮਾਧੀ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਜਸਵੰਤ ਸਿੰਘ, ਸੇਵਕ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ ਅਤੇ ਮਨਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਬਰਾੜ, ਬਲਦੇਵ ਸਿੰਘ ਸਾਬਕਾ ਸਾਬਕਾ ਸਰਪੰਚ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਸੇਵਕ ਸਿੰਘ, ਜਸਵੀਰ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਦਲੇਰ ਸਿੰਘ ਸਾਰੇ ਪੰਚਾਇਤ ਮੈਂਬਰ ਤੋਂ ਇਲਾਵਾ ਅੰਗਰੇਜ਼ ਸਿੰਘ ਬਰਾੜ, ਗੁਰਸੇਵਕ ਸਿੰਘ, ਰਣਜੀਤ ਸਿੰਘ ,ਗੁਰਜੰਤ ਸਿੰਘ ਸਿੱਧੂ, ਕੁਲਵੰਤ ਬਾਬਾ, ਜਗਰੂਪ ਸਿੰਘ ,ਚਰਨਜੀਤ ਸਿੰਘ ਬਰਾੜ ਕੁਲਦੀਪ ਸਿੰਘ ਮਾਣਕ, ਚੰਦ ਸ਼ਰਮਾ, ਹਰਬੰਸ ਸਿੰਘ ,ਪ੍ਰੇਮ ਬਰਾੜ, ਬਲਵਿੰਦਰ ਸਿੰਘ ,,ਲਾਭਜੀਤ ਹਰਵੰਤ ਸਿੰਘ, ਰੋਮਨ ਸਿੰਘ ਬਰਾੜ , ਆਦਿ ਪਿੰਡ ਦੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਬੀ.ਏ. ਫਿਰੋਜ਼ਪੁਰ ਦੀ ਕਿ੍ਕਟ ਟੀਮ ਲਈ ਨਵੀਆਂ ਕਿੱਟਾਂ ਲਾਂਚ ਅਗਲੀ ਖ਼ਬਰ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਕੈਂਪ ਲਗਾ ਕੇ 24 ਘੰਟੇ ਦਿੱਤੀਆਂ ਜਾ ਰਹੀਆਂ ਹਨ ਮੈਡੀਕਲ ਸੁਵਿਧਾਵਾਂ-ਸਿਵਲ ਸਰਜਨ •...
Ad Position 24