ਮੁੱਦਕੀ, 2 ਮਾਰਚ (ਭਾਰਤ ਭੂਸ਼ਨ ਅਗਰਵਾਲ)-ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ 'ਚ ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ ਬੀਤੇ ਦਿਨੀ ਕਰਵਾਇਆ ਦੋ ਰੋਜ਼ਾ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਖੇਡੇ ਮੇਲੇ ਦੇ ਪਹਿਲੇ ਦਿਨ ਜਥੇਦਾਰ ਜੁਗਿੰਦਰ ਸਿੰਘ ਵਲੋਂ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ ਅਤੇ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਮੇਲੇ ਦਾ ਉਦਘਾਟਨ ਕੀਤਾ ਗਿਆ | ਇਸ ਉਪਰੰਤ 28 ਫਰਵਰੀ ਨੂੰ ਕਬੱਡੀ 28 ਕਿੱਲੋ, 48 ਕਿੱਲੋ, 60 ਕਿੱਲੋ, ਕਬੱਡੀ ਓਪਨ ਅਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ | 38 ਕਿੱਲੋ ਕਬੱਡੀ ਮੁਕਾਬਲੇ 'ਚ ਪੇ੍ਰਮ ਖਿਓ ਵਾਲੀ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਮੁੱਦਕੀ ਦੀ ਕਬੱਡੀ ਟੀਮ ਦੂਜੇ ਨੰਬਰ 'ਤੇ ਰਹੀ, 48 ਕਿੱਲੋ ਕਬੱਡੀ ਮੁਕਾਬਲੇ 'ਚ ਸੰਤ ਅਮਰਜੀਤ ਸਿੰਘ ਕਲੱਬ ਮੁੱਦਕੀ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਬਾਬਾ ਬੇਰੀ ਵਾਲਾ ਕਲੱਬ ਮੁੱਦਕੀ ਦੀ ਟੀਮ ਦੂਜੇ ਨੰਬਰ 'ਤੇ ਰਹੀ ਜਦਕਿ 60 ਕਿੱਲੋ ਕਬੱਡੀ ਮੁਕਾਬਲੇ 'ਚ ਬਲਾਸਪੁਰ ਦੀ ਟੀਮ ਪਹਿਲੇ ਤੇ ਮੁੱਦਕੀ ਦੀ ਟੀਮ ਦੂਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਕਬੱਡੀ ਓਪਨ ਮੁਕਾਬਲਿਆਂ 'ਚ ਸੂਰੇ ਵਾਲਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਕੋਰੋਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਲੜਕੀਆਂ ਦੇ ਕਰਵਾਏ ਸ਼ੋਅ ਮੈਚ ਵਿਚ ਪਿੰਡ ਔਲਖ ਦੀ ਟੀਮ ਪਹਿਲੇ ਅਤੇ ਪੀਹ ਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਕਬੱਡੀ ਓਪਨ ਮੁਕਾਬਲੇ 'ਚ ਜੇਤੂ ਟੀਮ ਨੂੰ ਪਹਿਲਾ ਇਨਾਮ 71000 ਰੁਪਏ ਉਜਾਗਰ ਸਿੰਘ ਬਰਾੜ ਦੇ ਪਰਿਵਾਰ ਵਲੋਂ ਦਿੱਤਾ ਗਿਆ ਅਤੇ ਬੈੱਸਟ ਜਾਫੀ ਅਤੇ ਬੈੱਸਟ ਰੇਡਰ ਨੂੰ 15-15 ਹਜ਼ਾਰ ਰੁਪਏ ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ | ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਹਰਦੀਪ ਸਿੰਘ ਜਿੰਮੀ ਸੇਖੋਂ ਨੇ ਨਿਭਾਉਂਦਿਆਂ ਸ਼ੋਅ ਮੈਚ ਜੇਤੂ ਅਤੇ ਉਪ ਜੇਤੂ ਲੜਕੀਆਂ ਨੂੰ 5100-5100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ ਅਤੇ ਕਲੱਬ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ | ਇਸ ਮੌਕੇ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਮਿੰਟੂ ਅਤੇ ਜਥੇਦਾਰ ਜਰਨੈਲ ਸਿੰਘ ਗੁਰਦੁਆਰਾ ਬਾਬਾ ਬਿਧੀ ਚੰਦ ਮੁੱਦਕੀ ਦੇ ਮੁੱਖ ਸੇਵਾਦਾਰ ਦਾ ਕਲੱਬ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ, ਪਵਿੱਤਰ ਸਿੰਘ ਭੈਲ ਸੀਨੀਅਰ ਮੀਤ ਪ੍ਰਧਾਨ, ਮਾਸਟਰ ਛਿੰਦਰ ਸਿੰਘ ਪੀ.ਟੀ, ਜੋਧ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ ਖੋਸਾ, ਗੁਰਚਰਨ ਸਿੰਘ ਗਿੱਲ, ਪਵਿੱਤਰ ਸਿੰਘ ਭੈਲ, ਗੁਰਵੀਰ ਸਿੰਘ ਖੋਸਾ, ਸ਼ੀਤਲ ਅਗਰਵਾਲ, ਜੋਗਿੰਦਰ ਸਿੰਘ ਸੰਧੂ (ਛਿੰਦਾ), ਸੁਰਜੀਤ ਸਿੰਘ ਬਰਾੜ ਕੈਨੇਡਾ, ਮੈਨੇਜਰ ਗੁਰਜੰਟ ਸਿੰਘ, ਸਤਿਨਾਮ ਸਿੰਘ ਬਾਸੀ, ਮਨਜੀਤ ਸਿੰਘ ਕਾਲਾ, ਜਸਬੀਰ ਸਿੰਘ, ਬਾਬਾ ਪ੍ਰਦੀਪ ਸਿੰਘ ਬਰਾੜ, ਜਥੇਦਾਰ ਪਰਮਜੀਤ ਸਿੰਘ ਸਾਮਾ, ਲੈਕਚਰਾਰ ਜਗਤਾਰ ਸਿੰਘ ਫ਼ੌਜੀ, ਸੁਖਦੀਪ ਸਿੰਘ ਨੰਬਰਦਾਰ, ਹਰਦੀਪ ਸਿੰਘ ਨੀਲੂ ਨੰਬਰਦਾਰ, ਸ਼ਰਨਜੀਤ ਸਿੰਘ ਬਰਾੜ ਕੈਨੇਡਾ, ਸੁਖਮੰਦਰ ਸਿੰਘ ਖੋਸਾ, ਰਣਜੀਤ ਸਿੰਘ ਰਾਣਾ ਬਰਾੜ, ਸੁਲਤਾਨ ਸਿੰਘ, ਅਮਰੀਕ ਸਿੰਘ ਸਰਾਂ, ਗੁਰਤੇਜ ਸਿੰਘ ਗਗਨਾ ਬਰਾੜ ਆਦਿ ਕਲੱਬ ਅਹੁਦੇਦਾਰ, ਮੈਂਬਰ ਅਤੇ ਖੇਡ ਪੇ੍ਰਮੀ ਹਾਜ਼ਰ ਸਨ |