12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਾਹਿਤ ਸਭਾ ਜ਼ੀਰਾ ਦਾ ਸਾਲਾਨਾ ਸਾਹਿਤ ਕਲਾ ਤੇ ਪੁਸਤਕ ਮੇਲਾ ਸੰਪੰਨ

Ad Position 21
No active advertisement
ਅਜੀਤ ਡੈਸਕ 04-03-2026
ਜ਼ੀਰਾ, 3 ਮਾਰਚ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ,ਹਰਜੀਤ ਸਿੰਘ ਗਿੱਲ)-ਜ਼ੀਰਾ ਇਲਾਕੇ ਦੀ ਨਾਮਵਰ ਸਾਹਿੱਤਿਕ ਸੰਸਥਾ ਸਾਹਿੱਤ ਸਭਾ ਜ਼ੀਰਾ ਵਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਾਹਿੱਤ ਕਲਾ ਅਤੇ ਪੁਸਤਕ ਮੇਲਾ ਜੀਵਨ ਮਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਕਰਵਾਇਆ ਗਿਆ | ਇਸ ਮੇਲੇ ਵਿਚ ਪੰਜਾਬ ਭਰ ਤੋਂ ਅਦਬੀ ਅਤੇ ਕਲਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸਮਾਗਮ ਦੀ ਪ੍ਰਧਾਨਗੀ ਰਿਟਾਇਰਡ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕੀਤੀ | ਸ਼ਮਾਂ ਰੌਸ਼ਨ ਕਰਨ ਦੀ ਰਸਮ ਅਜਮੇਰ ਸਿੰਘ ਕਾਲੜਾ ਮੈਨੇਜਿੰਗ ਡਾਇਰੈਕਟਰ ਨੇ ਕੀਤੀ | ਇਸ ਦੌਰਾਨ ਇਲਾਕੇ ਦੇ ਸਾਹਿੱਤ ਪ੍ਰੇਮੀ, ਬੁੱਧੀਜੀਵੀ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸਮਾਜ ਚਿੰਤਕ ਵੱਡੀ ਗਿਣਤੀ ਵਿਚ ਹਾਜ਼ਰ ਸਨ | ਮੇਲੇ ਦੌਰਾਨ ਉੱਘੇ ਕਹਾਣੀਕਾਰ ਸਾਹਿੱਤਕਾਰ ਸਾਂਵਲ ਧਾਮੀ ਨੂੰ ਗੁੱਜਰ ਸਿੰਘ ਗਿੱਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਰੁੱਖਾਂ ਦਾ ਰਾਖਾ ਐਵਾਰਡ ਹਰਭਿੰਦਰ ਸਿੰਘ ਸੰਧੂ ਪੀਰ ਮੁਹੰਮਦ ਨੂੰ ਦਿੱਤਾ ਗਿਆ | ਸਭਾ ਪ੍ਰਤੀ ਵਧੀਆ ਕਾਰਗੁਜ਼ਾਰੀ ਲਈ ਤਾਰਾ ਸਿੰਘ ਫ਼ੌਜੀ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਭਾ ਦੇ ਮੈਂਬਰ ਉੱਘੇ ਸਾਹਿੱਤਕਾਰ ਨਰਿੰਦਰ ਸਿੰਘ ਜ਼ੀਰਾ ਦੀ ਪੁਸਤਕ, 'ਜੂਝਦਾ ਜਿਉਂਦਾ ਪੰਜਾਬ' ਲੋਕ ਅਰਪਣ ਕੀਤੀ ਗਈ | ਸਾਹਿੱਤਿਕ ਸਮਾਗਮ ਦੌਰਾਨ ਹੋਏ ਕਵੀ ਦਰਬਾਰ ਵਿਚ ਪੰਜਾਬ ਭਰ ਤੋਂ ਪੁੱਜੇ ਕਵੀਆਂ ਜਿਨ੍ਹਾਂ ਵਿਚ ਹਰਮਿੰਦਰ ਸਿੰਘ ਕੋਹਰ ਵਾਲਾ, ਰਾਜਾ ਰਾਮ ਹੰਡਿਆਇਆ, ਜਸਵਿੰਦਰ ਜਲੰਧਰੀ, ਬਿੱਕਰ ਸਿੰਘ ਵਿਯੋਗੀ, ਜੀਵਨ ਸਿੰਘ ਹਾਣੀ, ਸੁਖਰਾਜ ਸਿੰਘ ਜ਼ੀਰਾ, ਲਾਲ ਸਿੰਘ ਕਲਸੀ, ਸਾਧੂ ਸਿੰਘ ਚਮੇਲੀ, ਪ੍ਰੋਫੈਸਰ ਬੀਰਇੰਦਰ ਸਿੰਘ ਸਰਾਂ, ਵਤਨਵੀਰ ਜ਼ਖਮੀ, ਮਾਸਟਰ ਸ਼ਮਸ਼ੇਰ ਸਿੰਘ ਪ੍ਰਧਾਨ ਪੰਜਾਬੀ ਸਾਹਿੱਤ ਸਭਾ ਕੋਟ ਈਸੇ ਖਾਂ, ਧਰਮ ਪਰਵਾਨਾ ਪ੍ਰਧਾਨ ਲੇਖਕ ਮੰਚ ਫ਼ਰੀਦਕੋਟ, ਇਕਬਾਲ ਸਿੰਘ ਘਾਰੂ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਹਰਚਰਨ ਚੋਹਲਾ, ਅਜਮੇਰ ਸਿੰਘ ਕਾਲੜਾ, ਅਸ਼ੋਕ ਆਰਜ਼ੂ, ਮੁਖ਼ਤਿਆਰ ਸਿੰਘ ਵੰਗੜ, ਸੁਖਦੇਵ ਸਿੰਘ ਭੱਟੀ, ਪਰਮਜੀਤ ਸਿੰਘ ਕੜਿਆਲ, ਬਿੱਟੂ ਲਹਿਰੀ, ਹਰਪ੍ਰੀਤ ਸਿੰਘ ਰੱਬੀ ਸ਼ਾਇਰ, ਪਿ੍ਤਪਾਲ ਸਿੰਘ ਮਣਕੂ, ਵਿਵੇਕ ਕੋਟ ਈਸੇ ਖਾਂ, ਮਨਦੀਪ ਸਿੰਘ ਮਲਸੀਆਂ, ਰਾਜ ਹਰੀ ਕੇ, ਹਰਭਿੰਦਰ ਸਿੰਘ ਸੰਧੂ, ਪ੍ਰੀਤ ਜੱਗੀ, ਹਰਜੀਤ ਸਿੰਘ ਗਿੱਲ, ਮੁਖ਼ਤਿਆਰ ਸਿੰਘ ਬਰਾੜ, ਹਰੀ ਦਾਸ ਚੌਹਾਨ, ਡਾ. ਜਸਵੰਤ ਸਿੰਘ ਭੱਟੀ ਆਦਿ ਸ਼ਾਮਲ ਸਨ, ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਵਿਚ ਉਚੇਚੇ ਤੌਰ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ, ਪਿ੍ੰਸੀਪਲ ਕਰਮਜੀਤ ਸਿੰਘ ਜੋਸਨ, ਸਾਬਕਾ ਟਰੇਡ ਯੂਨੀਅਨਿਸਟ ਆਗੂ ਬਚਿੱਤਰ ਸਿੰਘ ਗਾਦੜੀਵਾਲਾ, ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਪਰਮਜੀਤ ਵਿਦਿਆਰਥੀ, ਵੇਦ ਪ੍ਰਕਾਸ਼ ਸੋਨੀ, ਕਾਲਾ ਬੇਰੀ ਵਾਲਾ, ਸਾਹਿੱਤਕਾਰ ਗੋਗੀ ਜ਼ੀਰਾ, ਸੁਰਿੰਦਰ ਕੁਮਾਰ, ਉੱਘੀ ਸਮਾਜ ਸੇਵਕਾ ਵਨੀਤਾ ਝਾਂਜੀ, ਨਵਜੋਤ ਨੀਲੇਵਾਲਾ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ, ਸਮਾਜ ਸੇਵੀ ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐੱਸ.ਡੀ.ਓ., ਸਤੀਸ਼ ਮੋਹਨ ਦੇਵਗਨ, ਜਸਬੀਰ ਕਲਸੀ ਧਰਮਕੋਟ, ਸ਼ਿਵ ਨਾਥ ਦਰਦੀ, ਗੁਰਪਾਲ ਸਿੰਘ ਜੀਰਵੀ, ਸੁਖਦੇਵ ਸਿੰਘ ਸਨੇਰ ਬੀਕੇਯੂ ਕਾਦੀਆਂ ਬਲਾਕ ਜ਼ੀਰਾ, ਹਰਪ੍ਰੀਤ ਸਿੰਘ ਲੌਂਗਦੇਵਾ, ਵਿੱਕੀ ਨਾਰੰਗ, ਸਰਪੰਚ ਮੰਗਲ ਸਿੰਘ ਬੋਤੀਆਂ ਵਾਲਾ, ਦਲਬੀਰ ਸਿੰਘ ਠੇਕੇਦਾਰ, ਬਚਿੱਤਰ ਸਿੰਘ ਬੁੱਢਾ, ਅੰਗਰੇਜ਼ ਸਿੰਘ ਅਟਵਾਲ ਸੇਵਾਮੁਕਤ ਜੇ.ਈ., ਮੇਜਰ ਸਿੰਘ ਸੰਧੂ ਸ਼ਹਿਜ਼ਾਦਾ ਸੰਤ ਸਿੰਘ, ਬਾਬਾ ਹਰੀ ਸਿੰਘ ਮੁਲਤਾਨੀ, ਵੇਦ ਪ੍ਰਕਾਸ਼ ਸੋਨੀ, ਹਰਚਰਨ ਚੋਹਲਾ, ਤਰਸੇਮ ਸਿੰਘ ਚੋਹਲਾ, ਹਰਪ੍ਰੀਤ ਸਿੰਘ ਹੈਰੀ ਮਨਸੂਰ ਦੇਵਾ ਅਤੇ ਗੁਰਚਰਨ ਸਿੰਘ ਸਮੇਤ ਇਲਾਕੇ ਅਤੇ ਜ਼ੀਰਾ ਸ਼ਹਿਰ ਦੇ ਸੈਂਕੜੇ ਪਤਵੰਤੇ ਹਾਜ਼ਰ ਸਨ | ਮੰਚ ਦਾ ਸੰਚਾਲਨ ਉੱਘੇ ਚਿੰਤਕ ਅਤੇ ਸਾਹਿੱਤਕਾਰ ਡਾ. ਗੁਰਚਰਨ ਸਿੰਘ ਨੂਰਪੁਰ ਵਲੋਂ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆਂ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ | ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਡਿਊਸਰ ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ | ਊੜਾ ਪ੍ਰਕਾਸ਼ਨ ਦੇ ਮਾਲਕ ਅਵਤਾਰ ਸਿੰਘ ਮੰਗਾ ਅਤੇ ਲਵਪ੍ਰੀਤ ਸਿੰਘ ਫੇਰੋ ਕੇ ਠੇਕਾ ਕਿਤਾਬ ਘਰ ਵਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸਨ | ਸਾਹਿੱਤ ਸਭਾ ਜ਼ੀਰਾ ਵਲੋਂ ਕਰਵਾਇਆ ਗਿਆ ਇਹ ਸਮਾਗਮ ਸਾਹਿੱਤ ਅਤੇ ਕਲਾ ਪ੍ਰੇਮੀਆਂ ਦੇ ਮਨਾਂ 'ਤੇ ਗਹਿਰੀ ਛਾਪ ਛੱਡ ਗਿਆ |
Ad Position 22
No active advertisement
ਪਿਛਲੀ ਖ਼ਬਰ ਲਿਖਾਰੀ ਸਾਹਿਤ ਸਭਾ ਝੱਤਰੇ ਵਲੋਂ ਵਿਅੰਗਕਾਰ ਸਾਧੂ ਰਾਮ ਲੰਗੇਆਣਾ ਦਾ ਸਨਮਾਨ 8 ਨੂੰ ਅਗਲੀ ਖ਼ਬਰ ਪੁਲਿਸ ਨੇ ਹੈਰੋਇਨ ਪੀਂਦੇ ਨੂੰ ਲਾਈਟਰ ਅਤੇ ਸਿਲਵਰ ਪੇਪਰ ਸਮੇਤ ਦਬੋਚਿਆ
Ad Position 24