ਮਮਦੋਟ, 3 ਮਾਰਚ(ਸੁਖਦੇਵ ਸਿੰਘ ਸੰਗਮ)-ਮਮਦੋਟ ਸ਼ਹਿਰ ਦੇ ਬਿਜਲੀ ਘਰ ਦੇ ਸਮੂਹ ਮੌਜੂਦਾ ਅਤੇ ਰਿਟਾਇਰਡ ਕਰਮਚਾਰੀਆਂ ਵਲੋਂ ਗਰਮੀਆਂ ਦੇ ਸ਼ੁਰੂ ਹੋਣ ਜਾ ਰਹੇ ਸੀਜ਼ਨ ਨੂੰ ਮੁੱਖ ਰੱਖਦਿਆਂ ਸੁੱਖ ਸ਼ਾਂਤੀ ਲਈ ਦਫ਼ਤਰ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੇ ਕਿਸਾਨਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਇਸ ਦੌਰਾਨ ਸਮੂਹ ਸੰਗਤਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖ਼ੁਰਦ ਦੇ ਕੀਰਤਨੀ ਜਥੇ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਚੇਅਰਮੈਨ ਬਲਰਾਜ ਸਿੰਘ ਸੰਧੂ, ਐੱਸ.ਡੀ.ਓ ਅਸ਼ੋਕ ਕੁਮਾਰ, ਅਜਮੇਰ ਸਿੰਘ ਪ੍ਰਧਾਨ, ਪਾਲਾ ਸਿੰਘ ਰਿਟਾਇਰਡ ਜੇਈ, ਸੰਦੀਪ ਧਵਨ ਜੇਈ, ਟਿੰਕੂ ਮੈਣੀ, ਗੁਰਦੇਵ ਸਿੰਘ, ਸੁਰਜੀਤ ਸਿੰਘ ਘੋੜੇ ਚੱਕ, ਦਰਸ਼ਨ ਸਿੰਘ ਕੜਮਾਂ, ਮੰਗਲ ਸਿੰਘ ਸਵਾਈ ਕੇ, ਬਲਕਾਰ ਸਿੰਘ ਜੋਧਪੁਰ ਕਿਸਾਨ ਆਗੂ ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਜੇਸ਼ ਧਵਨ, ਦੀਪਕ ਭੋਲੇਵਾਸੀਆ, ਹੇਮਨ ਧਵਨ ਆਦਿ ਨੇ ਹਾਜ਼ਰੀ ਭਰੀ |