ਜ਼ੀਰਾ, 5 ਮਾਰਚ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਭਗਤ ਬਾਬਾ ਦੁਨੀ ਚੰਦ ਜੀ ਦੀ ਬਰਸੀ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਂ ਵਾਲਾ ਕਲਾਂ ਦੇ ਵਿਦਿਆਰਥੀਆਂ ਵਲੋਂ ਗੁਰਮਤਿ ਗਿਆਨ ਅਤੇ ਦਸਤਾਰ ਮੁਕਾਬਲਿਆਂ ਵਿਚ ਵਿਸ਼ੇਸ਼ ਪੁਜ਼ੀਸ਼ਨਾਂ ਹਾਸਿਲ ਕਰਨ ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸਵਰਨਜੀਤ ਕੌਰ ਨਿੱਝਰ, ਵਾਈਸ ਪਿ੍ੰਸੀਪਲ ਸਨੀਲ ਡੋਗਰਾ ਅਤੇ ਸਿੱਖਿਆ ਅਧਿਆਪਕ ਚਰਨਬੀਰ ਸਿੰਘ ਨੇ ਦੱਸਿਆ ਕਿ ਦਸਤਾਰ ਮੁਕਾਬਲਿਆਂ ਵਿਚ ਹਰਮਨਪ੍ਰੀਤ ਸਿੰਘ ਨੇ 1100 ਰੁਪਏ ਨਗਦ ਮੈਡਲ ਦਸਤਾਰ ਅਤੇ ਸਰਟੀਫਿਕੇਟ ਹਾਸਿਲ ਕਰਕੇ ਵਿਸ਼ੇਸ਼ ਇਨਾਮ ਜਿੱਤਿਆ | ਜਦ ਕਿ ਰਤਨਪ੍ਰੀਤ ਸਿੰਘ ਨੇ ਗੁਰਮਤਿ ਗਿਆਨ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕਰਕੇ 1100 ਰੁਪਏ ਨਗਦ ਮੈਡਲ ਦਸਤਾਰ ਅਤੇ ਸਰਟੀਫਿਕੇਟ ਹਾਸਿਲ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰਦਾ ਹੈ | ਇਸ ਮੌਕੇ ਸਕੂਲ ਅਧਿਆਪਕ ਜਸਵਿੰਦਰ ਪਾਲ, ਖੇਮ ਰਾਜ ਸੁਪਰਡੈਂਟ, ਪਾਰਸ ਮੌਂਗਾ, ਵਿਕਾਸ ਕੁਮਾਰ, ਪਵਨ ਕੁਮਾਰ, ਉਰਮਿਲਾ ਆਦਿ ਸਕੂਲ ਸਟਾਫ਼ ਹਾਜ਼ਰ ਸਨ |