ਜ਼ੀਰਾ, 5 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਧੰਨ ਧੰਨ ਬਾਬਾ ਭਗਤ ਦੁਨੀ ਚੰਦ ਜੀ ਦੀ 66ਵੀਂ ਬਰਸੀ ਮੌਕੇ ਕਰਵਾਏ ਗਏ ਦੋ ਰੋਜ਼ਾ ਓਪਨ ਕਬੱਡੀ ਕੱਪ ਦੌਰਾਨ ਪਿੰਡ ਸੂਰੇਵਾਲਾ ਨੇ ਪਹਿਲਾ ਇਨਾਮ ਜਿੱਤਿਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ, ਸਰਪੰਚ ਗੁਰਪ੍ਰੀਤ ਸਿੰਘ ਬਰਾੜ ਅਤੇ ਬਲਦੇਵ ਸਿੰਘ ਬਰਾੜ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ ਨੇ ਦੱਸਿਆ ਕਿ ਕਰਵਾਏ ਗਏ ਓਪਨ ਕਬੱਡੀ ਕੱਪ ਵਿਚ 16 ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਪਹਿਲਾ ਇਨਾਮ ਇਕ ਲੱਖ ਰੁਪਏ ਪਿੰਡ ਸੂਰੇਵਾਲਾ ਮੁਕਤਸਰ ਅਤੇ ਦੂਸਰਾ ਇਨਾਮ 75 ਹਜਾਰ ਪਿੰਡ ਵਰਨਾਲਾ ਨੇ ਜਿੱਤਿਆ | 3 ਮਾਰਚ ਨੂੰ ਕਰਵਾਏ ਗਏ ਕਬੱਡੀ ਕੱਪ ਵਿਚ ਪਿੰਡ ਸ਼ੇਖ਼ਾ ਕਲਾਂ ਨੇ ਪਹਿਲਾ ਇਨਾਮ 51000 ਰੁਪਏ ਅਤੇ ਦੂਜਾ ਇਨਾਮ 41000 ਪਿੰਡ ਗਗੜਾ ਨੇ ਜਿੱਤਿਆ | ਇਸ ਦੌਰਾਨ ਬੈੱਸਟ ਰੇਡਰ ਸ਼ੀਰਾ ਚੱਕ ਅਲੀ ਸ਼ੇਰ, ਬੈੱਸਟ ਜਾਫੀ ਸੋਨਾ ਵਾਂਦਰ ਡੋਡ ਨੂੰ ਦਿੱਤਾ ਗਿਆ | ਕੁੜੀਆਂ ਦੇ ਕਰਵਾਏ ਗਏ ਕਬੱਡੀ ਮੈਚ ਦੌਰਾਨ ਮੇਜ਼ਬਾਨ ਟੀਮ ਮਹੀਂਆਂ ਵਾਲਾ ਕਲਾਂ ਨੇ ਪਹਿਲਾ ਇਨਾਮ ਅਤੇ ਨਿਊਜ਼ੀਲੈਂਡ ਕਲੱਬ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਸਮਾਧੀ ਕਮੇਟੀ ਮੈਂਬਰਾਂ ਵਲੋਂ ਕੀਤੀ ਗਈ | ਇਸ ਦੌਰਾਨ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਮਾਧੀ ਕਮੇਟੀ ਪ੍ਰਧਾਨ ਨਿਰਮਲ,ਜਸਵੰਤ ਸਿੰਘ, ਸੇਵਕ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ,ਸੇਵਕ ਸਿੰਘ ਤੋਂ ਇਲਾਵਾ ਜਸਵੀਰ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਕਸ਼ਮੀਰ ਸਿੰਘ , ਪਲਵਿੰਦਰ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਦਲੇਰ ਸਿੰਘ ਗੁਰਜੰਟ ਸਿੰਘ ਗੋਗੀ ਸਾਰੇ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਬਰਾੜ, ਗੁਰਸੇਵਕ ਸਿੰਘ, ਰਣਜੀਤ ਸਿੰਘ, ਕੁਲਵੰਤ ਬਾਬਾ, ਜਗਰੂਪ ਸਿੰਘ ,ਚਰਨਜੀਤ ਸਿੰਘ ਬਰਾੜ ,ਕੁਲਦੀਪ ਸਿੰਘ ਮਾਣਕ, ਚੰਦ ਸ਼ਰਮਾ,ਹਰਬੰਸ ਸਿੰਘ ,ਪ੍ਰੇਮ ਬਰਾੜ, ਗਾਇਕ ਜੱਸੜ 47, ਲਾਭਜੀਤ ਹਰਵੰਤ ਸਿੰਘ, ਰੋਮਨ ਸਿੰਘ ਬਰਾੜ, ਗੁਰਬੀਰ ਸਿੰਘ ਬਰਾੜ ਕੇਨੈਡਾ, ਚੰਦ ਸਿੰਘ ਬਰਾੜ, ਜਗਦੀਸ਼ ਸਿੰਘ ਦੀਸ਼ਾ, ਕਮਲ ਬਰਾੜ, ਗੋਰਾ ਬਰਾੜ, ਰਾਜੂ ਕੈਨੇਡਾ, ਸਹਿਜਪਾਲ ਬਰਾੜ ਕੈਨੇਡਾ, ਮਨਿੰਦਰ ਸਿੰਘ ਮਿੰਦਾ ਕੈਨੇਡਾ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਜਸਵੰਤ ਸਿੰਘ ਨਾਮਦੇਵ, ਅੰਗਰੇਜ਼ ਸਿੰਘ ਅਟਵਾਲ,ਲਾਭ ਸਿੰਘ, ਕੁਲਬੀਰ ਸਿੰਘ ਸਿੱਧੂ, ਅਮੋਲਕ ਸਿੰਘ ਕੈਨੇਡਾ ਆਦਿ ਪਤਵੰਤੇ ਹਾਜ਼ਰ ਸਨ | ਇਸ ਮੌਕੇ ਇਕਬਾਲ ਸਿੰਘ ਮਾਨ ਵੱਲੋਂ ਪਿੰਡ ਦੇ ਖਿਡਾਰੀ ਸੇਵਕ ਸਿੰਘ ਨੂੰ ਸਵਿਫ਼ਟ ਕਾਰ ਭੇਟ ਕੀਤੀ ਗਈ |