27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਮਾਜ ਸੇਵੀ ਗੁਰਪਾਲ ਸਿੰਘ ਨੇ ਸਰਕਾਰੀ ਸਕੂਲ ਮੱਲੋ ਕੇ ਦੇ ਬੱਚਿਆਂ ਨੂੰ ਕਾਪੀਆਂ, ਕਲਿੱਪ ਬੋਰਡ ਤੇ ਹੋਰ ਸਾਮਾਨ ਵੰਡਿਆ

Ad Position 21
No active advertisement
ਅਜੀਤ ਡੈਸਕ 06-03-2026
ਜ਼ੀਰਾ, 5 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮੱਲੋ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਹੱਥ ਵਧਾਉਂਦੀਆਂ ਨੰਬਰਦਾਰ ਗੁਰਪਾਲ ਸਿੰਘ ਮਾਛੀਆਂ ਵਲੋਂ ਸਕੂਲ ਵਿਚ ਪੜ੍ਹਦੇ 50 ਦੇ ਕਰੀਬ ਬੱਚਿਆਂ ਨੂੰ ਪੈਨਸਿਲਾਂ, ਰਬੜਾਂ, ਕਲਿੱਪ ਬੋਰਡ, ਕਾਪੀਆਂ, ਰਜਿਸਟਰ ਆਦਿ ਸਟੇਸ਼ਨਰੀ ਦਾ ਸਮਾਨ ਭੇਟ ਕੀਤਾ | ਇਹ ਸਮਾਨ ਸਕੂਲ ਦੇ ਬੱਚਿਆਂ ਨੂੰ ਭੇਟ ਕਰਨ 'ਤੇ ਸਕੂਲ ਅਧਿਆਪਕਾਂ ਵਲੋਂ ਨੰਬਰਦਾਰ ਗੁਰਪਾਲ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਦੀ ਆਸ ਕਰਦੇ ਹਨ | ਇਸ ਮੌਕੇ ਸੰਬੋਧਨ ਕਰਦਿਆਂ ਨੰਬਰਦਾਰ ਗੁਰਪਾਲ ਸਿੰਘ ਨੇ ਕਿਹਾ ਕਿ ਦੇਸ਼ ਦਾ ਭਵਿੱਖ ਬੱਚੇ ਜੇਕਰ ਪੜ੍ਹ ਲਿਖ ਜਾਣਗੇ ਤਾਂ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਸੰਭਵ ਹੈ | ਜਿਸ ਕਰਕੇ ਸਾਨੂੰ ਹਮੇਸ਼ਾ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਗੁਰਪਾਲ ਸਿੰਘ ਨੰਬਰਦਾਰ ਵਲੋਂ ਪੰਜਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਕਲਿੱਪ ਬੋਰਡ ਭੇਟ ਕਰਕੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਿਦਿਆਰਥੀਆਂ ਨੰੂ ਸਟੇਸ਼ਨਰੀ ਭੇਟ ਕਰਨ ਸਮੇਂ ਨੰਬਰਦਾਰ ਗੁਰਪਾਲ ਸਿੰਘ ਦੇ ਨਾਲ ਬਲਵਿੰਦਰ ਸਿੰਘ ਮਾਛੀਆਂ, ਸਕੂਲ ਹੈੱਡ ਟੀਚਰ ਗੁਰਮੀਤ ਕੌਰ, ਜੋਗਿੰਦਰ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਬਹਿਕ ਗੁੱਜਰਾਂ ਦੇ ਵਿਦਿਆਰਥੀ ਅੰਤਰਰਾਜੀ ਵਿੱਦਿਅਕ ਟੂਰ 'ਤੇ ਹੋਏ ਰਵਾਨਾ ਅਗਲੀ ਖ਼ਬਰ ਹਲਕਾ ਵਿਧਾਇਕ ਦਿਹਾਤੀ ਨੇ ਪਿੰਡ ਟਿੱਬੀ ਕਲਾਂ ਵਿਖੇ ਤਿੰਨ ਕਰੋੜ ਦੇ ਕਰੀਬ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
Ad Position 24