27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਵਾਸੀਆਂ ਵਲੋਂ ਸਰਪੰਚ 'ਤੇ ਆਰ.ਓ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਾਉਣ ਦਾ ਦੋਸ਼

Ad Position 21
No active advertisement
ਅਜੀਤ ਡੈਸਕ 06-03-2026
ਜ਼ੀਰਾ, 5 ਮਾਰਚ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਨਸੂਰਦੇਵਾ ਦੇ ਪਤਵੰਤਿਆਂ ਵਲੋਂ ਪਿੰਡ ਦੇ ਸਰਪੰਚ ਉੱਤੇ ਇਕ ਐਸ.ਸੀ ਪਰਿਵਾਰ ਨੂੰ ਆਰ.ਓ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਾਉਣ ਦਾ ਦੋਸ਼ ਲਗਾਇਆ ਹੈ | ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ, ਆਤਮਾ ਸਿੰਘ, ਮੰਗਲ ਸਿੰਘ, ਚਮਕੌਰ ਸਿੰਘ, ਬਲਜੀਤ ਸਿੰਘ, ਜਸਪਾਲ ਸਿੰਘ ਫ਼ੌਜੀ ਸੋਨੀ ਗਿੱਲ ਨੇ ਦੱਸਿਆ ਕਿ ਪਿੰਡ ਵਿਚ ਬੰਦ ਪਏ ਆਰ.ਓ ਦੀ ਜ਼ਮੀਨ ਦੇ ਨਾਲ ਇਕ ਐਸ.ਸੀ ਪਰਿਵਾਰ ਨੰਦ ਸਿੰਘ ਪੁੱਤਰ ਬਲਦੇਵ ਸਿੰਘ ਦਾ ਘਰ ਹੈ | ਜਿਸ ਨੇ ਚੁੱਪ ਚੁਪੀਤੇ ਆਪਣੇ ਘਰ ਦੀ ਕੰਧ ਢਾਹ ਕੇ ਆਰ.ਓ ਦੇ ਬਿਲਕੁਲ ਨਾਲ ਕੰਧ ਕਰਕੇ ਨਜਾਇਜ਼ ਕਬਜ਼ਾ ਕਰ ਲਿਆ ਹੈ ਅਤੇ ਜ਼ਮੀਨ ਵਿਚ ਲੱਗੇ ਸਫ਼ੈਦਿਆਂ ਦੇ ਦਰਖਤਾਂ ਨੂੰ ਵੀ ਕੱਟ ਦਿੱਤਾ ਹੈ | ਉਹਨਾਂ ਕਿਹਾ ਕਿ ਇਹ ਕਾਰਵਾਈ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦੀ ਸਹਿ ਕਰਕੇ ਹੋਈ ਹੈ | ਇਸ ਦੌਰਾਨ ਪਿੰਡ ਦੇ ਇਕ ਨੌਜਵਾਨ ਗੁਰਭੇਜ ਸਿੰਘ ਪੁੱਤਰ ਰਾਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਗੜਿਆਂ ਵਾਲੀ ਪੰਚਾਇਤੀ ਜ਼ਮੀਨ ਅਤੇ ਜ਼ਿਮੀਂਦਾਰਾਂ ਪਰਿਵਾਰਾਂ ਨੇ ਜਿੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ | ਉੱਥੇ ਹੀ ਕਈ ਪਰਿਵਾਰਾਂ ਦੇ ਨੇ ਤਾਂ ਅੱਗੇ ਜ਼ਮੀਨ ਵੇਚ ਵੀ ਦਿੱਤੀ ਹੈ | ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਪਿੰਡ ਵਾਸੀਆਂ ਵਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਪਰ ਫਿਰ ਵੀ ਮੈਂ ਇਸ ਦੀ ਇਨਕੂਆਰੀ ਕਰਵਾਵਾਂ ਜੇ ਕੋਈ ਦੋਸ਼ੀ ਹੋਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ | ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦਾ ਪੱਖ ਜਾਣਨਾ ਚਾਇਆ ਤਾਂ ਉਸ ਨੇ ਕਿਹਾ ਕਿ ਮੈਂ ਅੱਜ ਹੀ ਬਾਹਰੋਂ ਆਇਆ ਹਾਂ ਮੈਂ ਕਿਉਂ ਕਿਸੇ ਨੂੰ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਵਾਵਾਂਗਾ | ਉਹਨਾਂ ਕਿਹਾ ਕਿ ਇਹ ਸਭ ਸਿਆਸੀ ਰੰਜਸ਼ ਕਰਕੇ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਅÏਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਨਿਭਾਉਣ 'ਚ ਨਾਕਾਮ ਰਹੀ ਸਰਕਾਰ-ਬਲਜੀਤ ਕੌਰ ਬੰਗੜ ਅਗਲੀ ਖ਼ਬਰ ਦੀਪ ਹਸਪਤਾਲ ਨੇ ਉੱਤਰੀ ਭਾਰਤ ਦੀ ਪਹਿਲੀ ਸਮਾਰਟ ਕੋਕਲੀਅਰ ਇੰਪਲਾਂਟ ਸਰਜਰੀ ਕਰ ਕੇ ਰਚਿਆ ਇਤਿਹਾਸ <br/>
Ad Position 24