ਅਬੋਹਰ, 11 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬੀ ਸਭਿਆਚਾਰ ਮੰਚ ਦੇ ਦਿਸ਼ਾ ਨਿਰਦੇਸ਼ਕ ਗੁਰਚਰਨ ਸਿੰਘ ਗਿੱਲ, ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ, ਵਾਈਸ ਚੇਅਰਮੈਨ ਸੰਜੀਵ ਮਿੱਢਾ ਦੇ ਮਾਰਗਦਰਸ਼ਨ ਹੇਠ ਸੰਸਥਾ ਦੇ ਪ੍ਰਧਾਨ ਅੰਕੁਰ ਗਰਗ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਲਾਕੇ ਵਿਚ ਨਾਮਣਾ ਖੱਟਣ ਵਾਲੀਆਂ ਔਰਤਾਂ ਲਈ ਇਕ ਵਿਸ਼ੇਸ਼ ਨਾਰੀ ਸ਼ਕਤੀ ਸਨਮਾਨ ਸਮਾਰੋਹ ਉਲੀਕਿਆ ਗਿਆ | ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਪ੍ਰਮੁੱਖ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਜਨਰਲ ਸਕੱਤਰ ਵਿਵੇਕ ਮੁੰਜਾਲ, ਐਡਵੋਕੇਟ ਕਿਰਨ ਸ਼ਰਮਾ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਸੁਖਬੀਰ ਕੌਰ ਦੀ ਨਿਗਰਾਨੀ ਹੇਠ ਰੱਖੇ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਐੱਸ.ਡੀ.ਐਮ ਅਬੋਹਰ ਰਵਿੰਦਰ ਸਿੰਘ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੇਵਾਮੁਕਤ ਪਿ੍ੰਸੀਪਲ ਸ਼੍ਰੀਮਤੀ ਸ਼ਵਿਤਾ ਕੁਮਾਰ, ਸ਼੍ਰੀਮਤੀ ਰਮਾ ਡੋਗਰਾ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਮੋਨਿਕਾ ਵਧਵਾ, ਸ਼੍ਰੀਮਤੀ ਪਿ੍ਆ ਕਥੂਰੀਆ, ਸ਼੍ਰੀਮਤੀ ਸਿਲਵੀ ਸਿਡਾਨਾ, ਅਨੀਤਾ ਚੋਪੜਾ, ਮੰਗਤ ਰਾਏ ਬੱਠਲਾ, ਜੈ ਇੰਦਰ ਮਹੇਸ਼ਵਰੀ, ਦਰੋਣ ਅਹੂਜਾ, ਨਿਤੇਸ਼ ਗੁਪਤਾ, ਤੁਸ਼ਾਰ ਅਰੋੜਾ, ਮਯੂਰ ਗੁਪਤਾ, ਭਾਨੂੰ ਪ੍ਰਤਾਪ ਮੁੰਜਾਲ, ਰਮਣੀਕ ਸਿੰਘ, ਅੰਜੁਮ ਕੁੱਕੜ ਅਤੇ ਅਰੁਣ ਸਿਡਾਨਾ ਆਦਿ ਦਾ ਯੋਗਦਾਨ ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ ਰਿਹਾ | ਪ੍ਰੋਗਰਾਮ ਦਾ ਮੰਚ ਸੰਚਾਲਨ ਸ਼੍ਰੀਮਤੀ ਸ਼ਿਲਪਾ ਗਾਬਾ ਨੇ ਕੀਤਾ | ਇਸ ਦੌਰਾਨ ਵੱਖ-ਵੱਖ ਸਕੂਲ ਦੇ ਬੱਚਿਆਂ ਵਲੋਂ ਸਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਪ੍ਰੋਗਰਾਮ ਮੌਕੇ ਬੈਂਕ ਅਧਿਕਾਰੀ ਨਿਸ਼ਾ ਅਤੇ ਮੀਨੂੰ ਟੁਟੇਜਾ, ਬਿਊਟੀ ਟਰੇਨਰ ਸ਼ੀਨਮ ਗਿਲਹੋਤਰਾ, ਯੋਗਾ ਅਤੇ ਡਾਂਸ ਕੋਚ ਸ਼ੀਆ ਸਹਾਰਨ, ਪੋਸਟ ਆਫ਼ਿਸ ਅਧਿਕਾਰੀ ਅਲੀਸ਼ਾ, ਦੰਦਾ ਦੇ ਮਾਹਿਰ ਡਾ.ਟੀਨਾ ਮਿੱਢਾ, ਮਹਿਲਾ ਪੁਲਿਸ ਕਾਂਸਟੇਬਲ ਸੁਮਨ ਰਾਣੀ, ਲਖਵਿੰਦਰ ਕੌਰ, ਮੇਕਅਪ ਆਰਟਿਸਟ ਅਨੀਤਾ ਕੌਰ, ਗੋਲਡ ਮੈਡਲਿਸਟ ਸ਼ੂਟਿੰਗ ਤਿਥੀ ਸਾਰਸਵਤ, ਭਜਨ ਗਾਇਕਾ ਤੁਲਸੀ ਗੋਇਲ, ਸੋਸ਼ਲ ਮੀਡੀਆ ਇੰਫੂਲੈਂਸਰ ਅਮਨਦੀਪ ਕੌਰ, ਇਸ਼ੂ ਸੇਠੀ, ਨਗਰ ਨਿਗਮ ਬਿਲਡਿੰਗ ਇੰਸਪੈਕਟਰ ਸੋਨਲ ਬਜਾਜ, ਪੀ.ਐੱਸ.ਪੀ.ਸੀ.ਐਲ ਅਧਿਕਾਰੀ ਸ਼ਵੇਤਾ ਮਿੱਤਲ, ਤੇਜੱਸਵੀ ਫਾੳਾੂਡੇਸ਼ਨ ਦੀ ਪ੍ਰਧਾਨ ਮਮਤਾ ਜਸੂਜਾ ਆਦਿ ਨੂੰ ਮਹਿਲਾ ਦਿਹਾੜੇ ਮੌਕੇ ਸਨਮਾਨਿਤ ਕੀਤਾ ਗਿਆ | ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਪੰਜਾਬੀ ਸਭਿਆਚਾਰ ਮੰਚ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਅੰਤ ਵਿਚ ਪ੍ਰਬੰਧਕਾਂ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |