ਜ਼ੀਰਾ, 28 ਮਾਰਚ (ਰਜਨੀਸ਼ ਕਥੂਰੀਆ)-ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਿਰ ਜ਼ੀਰਾ ਜੋ ਕਿ ਸੀ.ਬੀ.ਐਸ.ਈ.ਨਾਲ ਸੰਬੰਧਤ ਇਕ ਪ੍ਰਮੁੱਖ ਸਕੂਲ ਹੈ , ਵਿੱਚ ਸੈਸ਼ਨ 2025-26 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਨਤੀਜੇ ਦੌਰਾਨ ਵਿਦਿਆਰਥੀਆਂ ਨੇ ਪਹਿਲੀਆਂ, ਦੂਜੀਆਂ ਅਤੇ ਤੀਜੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ | ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ | ਸਕੂਲ ਦੇ ਪ੍ਰਬੰਧਕ ਹਰੀਸ਼ ਜੈਨ, ਸਰਗਰਮ ਮੈਨੇਜਰ ਮਿਸਿਜ਼ ਅਰਚਨਾ ਜੈਨ, ਪਿ੍ੰਸੀਪਲ ਮੈਡਮ ਕਿਰਨ ਅਗਰਵਾਲ ਅਤੇ ਪਿ੍ੰਸੀਪਲ ਡਾ. ਸ਼ਾਲੂ ਸੂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਸਕੂਲ ਦੀ ਵਧੀਆ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕੀਤੀ |