09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬੀ.ਐੱਸ.ਸੀ ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/>

Ad Position 21
No active advertisement
ਅਜੀਤ ਡੈਸਕ 29-03-2026
ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਨੇ ਬੀ.ਐੱਸ.ਸੀ. ਨਰਸਿੰਗ ਤੇ ਜੀ.ਐੱਨ.ਐੱਮ. ਨਤੀਜਿਆ 'ਚ ਪਹਿਲੀ ਥਾਂ ਬਣਾਈ ਹੋਈ ਹੈ | ਰੂਰਲ ਅਤੇ ਬਾਰਡਰ ਏਰੀਏ 'ਚ ਚੱਲ ਰਹੇ ਕਾਲਜ ਨੇ ਪੰਜਾਬ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੋਇਆ ਹੈ | ਇਸ ਵਾਰ ਬਾਬਾ ਫਰੀਦ ਯੂਨੀਵਰਸਟੀ ਵਲੋੋਂ ਐਲਾਨੇ ਗਏ 8ਵਾੇ ਸਮੈਸਟਰ ਦੇ ਨਤੀਜੇ ਮੁਤਾਬਿਕ ਕਾਲਜ ਦੀਆਂ 6 ਵਿਦਿਆਰਥਣਾਂ ਨੇ 10 ਸੀ.ਜੀ.ਪੀ.ਏ ਹਾਸਲ ਕਰਕੇ ਬਹੁਤ ਵੱਡਾ ਰਿਕਾਰਡ ਬਣਾਇਆ | ਕਾਲਜ ਦੀ ਕਰਨਬੀਰ ਕੌਰ ਬਾਠ ਪੁੱਤਰੀ ਸਾਹਿਬ ਸਿੰਘ, ਮਨਪ੍ਰੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ, ਐਂਜਲ ਬੱਗਾ ਪੁੱਤਰੀ ਦਿਲਦਾਰ ਰਾਮ ਬੱਗਾ, ਮੁਸਕਾਨਦੀਪ ਕੌਰ ਪੁੱਤਰੀ ਪ੍ਰਤਾਪ ਸਿੰਘ, ਰਵਨੀਤ ਕੌਰ ਪੁੱਤਰੀ ਸੰਦੀਪ ਸਿੰਘ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਹਰਦੇਵ ਸਿੰਘ ਨੇ 10 ਸੀ.ਜੀ.ਪੀ.ਏ ਹਾਸਿਲ ਕਰਕੇ ਮਾਈ ਭਾਗੋ ਕਾਲਜ ਦਾ ਨਾਮ ਪੰਜਾਬ ਭਰ ਵਿਚ ਰੋਸ਼ਨ ਕੀਤਾ | ਇਸ ਕਾਲਜ ਦੀ ਨਿਮਰਤਾ ਅਤੇ ਸੁਖਮੀਤ ਕੌਰ ਨੇ 9 ਸੀ.ਜੀ.ਪੀ.ਏ ਹਾਸਿਲ ਕੀਤੀ ਅਤੇ ਕਾਲਜ ਦਾ ਨਤੀਜਾ 100 ਫੀਸਦੀ ਰਿਹਾ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ ਵਿਚ ਕਾਲਜ ਸ਼ੁਰੂ ਕੀਤੇ ਨੂੰ 25 ਸਾਲ ਪੂਰੇ ਹੋ ਜਾਣਗੇ | ਕਾਲਜ 'ਚ ਰੱਖੇ ਗਏ ਬਹੁਤ ਹੀ ਤਜਰਬੇਦਾਰ ਅਤੇ ਕੁਸ਼ਲ ਮੈਨੇਜਮੈਂਟ ਕਰਕੇ ਕਾਲਜ ਨੇ ਪੰਜਾਬ ਭਰ 'ਚ ਪਹਿਲੀ ਥਾਂ ਬਣਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਹੋਸਟਲ 'ਚ ਵਿਦਿਆਰਥਣਾਂ ਲਈ ਏ.ਸੀ. ਅਤੇ ਗਰਮ ਪਾਣੀ ਲਈ ਸੋਲਰਵਾਟਰ ਹੀਟਰ ਅਤੇ ਹੀਟ ਪੰਪ ਲਗਾਇਆ ਗਿਆ ਹੈ | ਬੀ.ਐੱਸ.ਸੀ. ਨਰਸਿੰਗ ਦੇ ਟੈਸਟ ਦੀਆਂ ਕੋਚਿੰਗ ਕਲਾਸਾਂ 1 ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਵਲੋਂ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਖ਼ੁਸ਼ੀ ਪ੍ਰਗਟ ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24