01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬੀ.ਐੱਸ.ਐੱਨ.ਐੱਲ ਮਜ਼ਦੂਰਾਂ ਵਲੋਂ ਘੱਟ ਤਨਖਾਹ ਅਤੇ ਸਹੂਲਤਾਂ ਦੇ ਵਿਰੋਧ 'ਚ ਜੀ.ਐੱਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-04-2026
ਫ਼ਿਰੋਜ਼ਪੁਰ, 2 ਅਪ੍ਰੈਲ (ਗੁਰਿੰਦਰ ਸਿੰਘ)-ਬੀ.ਐੱਸ.ਐੱਨ.ਐੱਲ ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਮਜ਼ਦੂਰ ਸਾਥੀਆਂ ਨੇ ਜਨਰਲ ਮੈਨੇਜਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਮਜ਼ਦੂਰਾਂ ਨੇ ਨਵੇਂ ਠੇਕੇ ਹੇਠ ਘੱਟ ਤਨਖ਼ਾਹ ਅਤੇ ਸਹੂਲਤਾਂ ਵਿਚ ਕਟੌਤੀ ਕਰਨ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਠੇਕੇ ਅਨੁਸਾਰ ਉਨ੍ਹਾਂ ਨੂੰ ਵਾਜਬ ਤਨਖ਼ਾਹ ਦੇ ਨਾਲ-ਨਾਲ ਈ.ਪੀ.ਐੱਫ ਵਰਗੀਆਂ ਲਾਜ਼ਮੀ ਸਹੂਲਤਾਂ ਮਿਲਦੀਆਂ ਸਨ, ਪਰ ਹੁਣ ਨਵੇਂ ਠੇਕੇ ਵਿਚ ਠੇਕੇਦਾਰ ਵਲੋਂ ਮਨਮਾਨੀ ਕਰਦਿਆਂ ਕੇਵਲ 7000 ਰੁਪਏ ਤਨਖ਼ਾਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਉਹ ਵੀ ਬਿਨਾ ਈ.ਪੀ.ਐੱਫ ਅਤੇ ਹੋਰ ਕਿਸੇ ਲਾਭ ਦੇ | ਮਜ਼ਦੂਰਾਂ ਨੇ ਇਸ ਨੰੂ ਸਿੱਧਾ-ਸਿੱਧਾ ਸ਼ੋਸ਼ਣ ਕਰਾਰ ਦਿੱਤਾ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਕਦਮ ਮਜ਼ਦੂਰ ਵਰਗ ਨਾਲ ਵੱਡੀ ਨਾਇਨਸਾਫ਼ੀ ਹੈ ਅਤੇ ਲੇਬਰ ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਵਲੋਂ ਬਣਾਏ ਗਏ ਲੇਬਰ ਕਾਨੂੰਨਾਂ ਅਨੁਸਾਰ ਹਰ ਮਜ਼ਦੂਰ ਨੂੰ ਘੱਟੋ-ਘੱਟ ਮਜ਼ਦੂਰੀ ਅਤੇ ਸਮਾਜਿਕ ਸੁਰੱਖਿਆ ਦੀਆਂ ਸਹੂਲਤਾਂ ਮਿਲਣੀਆਂ ਲਾਜ਼ਮੀ ਹਨ, ਪਰ ਇਸ ਮਾਮਲੇ ਵਿਚ ਠੇਕੇਦਾਰ ਵਲੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ | ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਉਹ ਕਈ ਸਾਲਾਂ ਤੋਂ ਬੀ.ਐੱਸ.ਐੱਨ.ਐੱਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਕੰਪਨੀ ਦੇ ਕੰਮ ਵਿਚ ਅਹਿਮ ਯੋਗਦਾਨ ਪਾ ਰਹੇ ਹਨ | ਇਸ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਜੋ ਕਿ ਨਾਇਨਸਾਫ਼ੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਸੰਬੰਧਤ ਵਿਭਾਗ ਤੁਰੰਤ ਦਖ਼ਲ ਦੇ ਕੇ ਉਨ੍ਹਾਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ | ਇਸ ਮੌਕੇ ਬੂਟਾ ਸਿੰਘ ਸੂਬਾ ਪ੍ਰਧਾਨ, ਸੁਰਜੀਤ ਸਿੰਘ ਪ੍ਰਧਾਨ ਐੱਸ.ਐੱਸ.ਏ ਫਿਰੋਜ਼ਪੁਰ ਤੋਂ ਇਲਾਵਾ ਪ੍ਰਦੀਪ ਕੁਮਾਰ,ਹੈਪੀ, ਸੁਖਵੰਤ, ਰਾਜਪਾਲ, ਜਤਿੰਦਰ, ਬੂਟਾ ਸਿੰਘ, ਲੇਖ ਰਾਜ, ਜਗਸੀਰ ਸਿੰਘ, ਗੁਰਲਾਭ ਸਿੰਘ, ਜਸਪਾਲ ਸਿੰਘ, ਸਰੂਪ ਲਾਲ, ਗੋਪਾਲ, ਮੰਜੂ, ਪ੍ਰੀਆ, ਮੁਖ਼ਤਿਆਰ ਸਿੰਘ, ਮਨਦੀਪ, ਜਸਵੀਰ, ਅਮਨਦੀਪ ਕੁਮਾਰ, ਜਗਦੀਸ਼ ਕੁਮਾਰ ਆਦਿ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਨਹੀਂ ਮੰਨਿਆ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਯੂਨੀਅਨ ਗੁਰੂਹਰਸਹਾਏ ਵਲੋਂ ਹੜਤਾਲ ਸਬੰਧੀ ਤਹਿਸੀਲਦਾਰ ਮੈਡਮ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵਲੋਂ ਫ਼ਿਰੋਜ਼ਪੁਰ ਵਿਖੇ ਡੀ.ਸੀ. ਰਾਹੀਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂਅ...
Ad Position 24