11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ

Ad Position 21
No active advertisement
ਅਜੀਤ ਡੈਸਕ 05-04-2026
ਫ਼ਿਰੋਜ਼ਪੁਰ, 4 ਅਪ੍ਰੈਲ(ਸੁਖਵਿੰਦਰ ਸਿੰਘ)-ਸਿਟੀ ਪੁਲਿਸ ਨੇ ਚੋਰੀਆਂ ਕਰਨ ਵਾਲੇ ਗਰੋਹ ਦੇ 3 ਮੈਂਬਰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਸਫਲਤਾ ਹਾਸਿਲ ਕੀਤੀ | ਸਿਟੀ ਥਾਣਾ ਦੀ ਐਸ.ਆਈ ਸਿਮਰਨ ਕੌਰ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਪੁਲਿਸ ਨੂੰ ਇਤਲਾਹ ਮਿਲੀ ਕਿ ਅਕਾਸ਼ ਪੁੱਤਰ ਅਮਰ ਵਾਸੀ ਬਸਤੀ ਸੇਖਾਂ ਵਾਲੀ ਫਿਰੋਜਪੁਰ ਸ਼ਹਿਰ, ਗਗਨ ਪੁੱਤਰ ਬੂਟਾ ਸਿੰਘ ਵਾਸੀ ਬਸਤੀ ਟੈਂਕਾ ਵਾਲੀ ਥਾਣਾ ਕੈਂਟ ਫ਼ਿਰੋਜ਼ਪੁਰ, ਜਕਰੀਆ ਮਸੀਹ ਉਰਫ਼ ਬਾਬੂ ਪੁੱਤਰ ਮੁਸ਼ਤਾਕ ਮਸੀਹ ਵਾਸੀ ਨਿਊ ਆਬਾਦੀ ਗਲੀ ਭੰਡਾਰੀਆ ਵਾਲੀ, ਬਸਤੀ ਆਵਾ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ | ਜੋ ਹੁਣ ਵੀ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੂੰ ਵੇਚਣ ਲਈ ਬਸਤੀ ਭੱਟੀਆ ਵਾਲੀ ਕੋਲ ਝਾੜੀਆਂ ਵਿਚ ਖੜ੍ਹੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ | ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਤਿੰਨੋਂ ਕਾਬੂ ਆ ਸਕਦੇ ਹਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਤਿੰਨਾਂ ਵਿਅਕਤੀਆਂ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ 303(2).317(2)ਬੀ.ਐਨ.ਐਸ,.ਵਾਧਾ ਜੁਰਮ ਬੀ.ਐਨ.ਐਸ ਤੇ 379, 411 ਆਈ. ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਾਮਧਾਰੀ ਆਗੂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਟਿੱਪਣੀ ਕਰਨ ਵਾਲਿਆਂ 'ਤੇ ਹੋਵੇ ਸਖ਼ਤ ਕਾਰਵਾਈ : ਭਾਈ ਨੰਢਾ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਸਟੇਟ ਕਮੇਟੀ ਦੇ ਸੱਦੇ 'ਤੇ ਫੂਕੇ ਭਗਵੰਤ ਮਾਨ ਸਰਕਾਰ ਦੇ ਪੁਤਲੇ
Ad Position 24