21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 12-04-2026
ਮਮਦੋਟ, 11 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਪਿੰਡ ਮੱਲੂ ਵਾਲਾ ਦੇ ਕੁੱਲ ਪਰਿਵਾਰ ਜਸਬੀਰ ਸਿੰਘ ਸਿੱਧੂ, ਸਾਬਕਾ ਸਰਪੰਚ ਜੁਗਰਾਜ ਸਿੰਘ ਸਿੱਧੂ, ਸਵ: ਕਸ਼ਮੀਰ ਸਿੰਘ ਸਿੱਧੂ(ਸਰਕਾਰੀ ਵਕੀਲ) ਅਤੇ ਸਮਾਜਸੇਵੀ ਗੁਰਮੀਤ ਸਿੰਘ ਸਿੱਧੂ ਦੇ ਮਾਤਾ ਹਰਬੰਸ ਕੌਰ ਸਿੱਧੂ ਜੋ ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਖ਼ਾਲਸਾ ਗੁਰਦੁਆਰਾ ਫ਼ਿਰੋਜਪੁਰ ਛਾਉਣੀ ਵਿਖੇ ਹੋਈ | ਜਿੱਥੇ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਅਤੇ ਕਥਾ ਕੀਤੀ ਗਈ | ਇਸ ਤੋ ਬਾਅਦ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਆਗੂ ਜਸਵਿੰਦਰ ਸਿੰਘ ਸੰਧੂ ਵਲੋਂ ਮਾਤਾ ਜੀਵਨ ਦੇ ਜੀਵਨ ਅਤੇ ਪਰਿਵਾਰ ਦੇ ਸਮਾਜਿਕ ਜੀਵਨ ਸਬੰਧੀ ਚਾਨਣਾ ਪਾਉਂਦਿਆਂ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਮਾਤਾ ਦੀ ਅੰਤਿਮ ਅਰਦਾਸ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬਾਂਗਰ,ਜਸਮੇਲ ਸਿੰਘ ਲਾਡੀ ਗਹਿਰੀ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੀ, ਮੇਜਰ ਹਰਮਿੰਦਰ ਸਿੰਘ ਭੁੱਲਰ, ਨਰਿੰਦਰ ਸਿੰਘ ਸੰਦਾਂ, ਐਡਵੋਕੇਟ ਮਨੋਜ ਬਜਾਜ, ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ, ਬਲਦੇਵ ਸਿੰਘ ਫੱਕੂ ਵਾਲਾ, ਸੇਵਾਮੁਕਤ ਡੀ.ਐੱਸ.ਪੀ.ਜਸਬੀਰ ਸਿੰਘ ਪਿੰਨੰੂ, ਸਤਨਾਮ ਸਿੰਘ ਫਰੀਦੇ ਵਾਲਾ, ਆੜ੍ਹਤੀ ਆਗੂ ਕੁਲਦੀਪ ਸਿੰਘ ਲਹੌਰੀਆ, ਹਰਮੀਤ ਵਿਦਿਆਰਥੀ, ਸੁਰਜੀਤ ਸਿੰਘ ਫੁੱਲਰਵੰਨ, ਸਾਬਕਾ ਸਰਪੰਚ ਗੁਰਮੀਤ ਸਿੰਘ ਮੱਲੂ ਵਾਲਾ, ਗੁਰਦੀਪ ਸਿੰਘ ਢਿੱਲੋਂ, ਸੁਖਰਾਜ ਸਿੰਘ ਖਾਈ, ਈਸ਼ਵਰ ਪੰਡਿਤ,ਸੇਵਾਮੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਸ਼ੋਕ ਹਾਂਡਾ, ਅਕਾਲੀ ਆਗੂ ਚਮਕੌਰ ਸਿੰਘ ਟਿੱਬੀ, ਦੇਸ਼ਬੀਰ ਸਿੰਘ ਲਹੌਰੀਆ, ਜਸਵਿੰਦਰ ਸਿੰਘ ਜੰਗ, ਅਸ਼ੀਸ਼ਪ੍ਰੀਤ ਸਿੰਘ ਸਾਂਈਾਆਂ ਵਾਲਾ, ਸੁਰਿੰਦਰਪਾਲ ਸਿੰਘ, ਗਗਨਦੀਪ ਸਿੰਘ ਗੋਬਿੰਦ ਨਗਰ, ਗੁਰਮੀਤ ਸਿੰਘ ਤੂਤ, ਜਗਦੀਸ਼ਵਰ ਸਿੰਘ, ਸੰਤੋਖ ਸਿੰਘ ਸੰਧੂ, ਸਰਬਜੀਤ ਸਿੰਘ ਭੜੋਲੀ ਭੰਨ, ਦਿਲਬਾਗ ਸਿੰਘ ਭੂਰੇ ਖ਼ੁਰਦ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮਾਤਾ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਪਹੁੰਚੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਦੀ ਅੱਠਵੀਂ ਦੇ ਮੈਰਿਟ ਨਤੀਜਿਆਂ ਵਿਚ ਵਿਦਿਆਰਥਣਾਂ ਦੀ ਝੰਡੀ ਅਗਲੀ ਖ਼ਬਰ ਭੁੱਨਰਹੇੜੀ ਦਾਣਾ ਮੰਡੀ ਵਾਸਤੇ ਜ਼ਮੀਨ ਤਲਾਸ਼, ਹਲਕਾ ਇੰਚਾਰਜ ਹਡਾਣਾ ਨੇ ਦਿਖਾਈ ਦਿਲਚਸਪੀ
Ad Position 24