ਗੁਰੂਹਰਸਹਾਏ, 11 ਅਪ੍ਰੈਲ (ਹਰਚਰਨ ਸਿੰਘ ਸੰਧੂ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਗੁਰੂਹਰਸਹਾਏ ਵਲੋਂ ਇਕ ਵਿਸ਼ੇਸ਼ ਮੀਟਿੰਗ ਇਕਾਈ ਜਥੇਬੰਦਕ ਮੁਖੀ ਡਾ. ਅਵਤਾਰ ਦੀਪ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਹੋਈ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਜੋਨ ਆਗੂ ਮਾਸਟਰ ਪ੍ਰਵੀਨ ਜੰਡਵਾਲਾ ਪਹੁੰਚੇ | ਇਸ ਮੌਕੇ ਬੋਲਦੇ ਹੋਇਆ ਜਥੇਬੰਦਕ ਮੁਖੀ ਡਾ. ਅਵਤਾਰ ਦੀਪ ਨੇ ਦੱਸਿਆਂ ਕਿ ਇਸ ਮੀਟਿੰਗ ਦੌਰਾਨ ਕੇਸ ਹੱਲ ਕਰਨ ਬਾਰੇ, ਮੈਗਜ਼ੀਨ ਨੂੰ ਚਿੱਠੀ-ਪੱਤਰ ਲਿਖਣ ਬਾਰੇ, ਸਾਲਾਨਾ ਇਜਲਾਸ ਵਿਚ ਸ਼ਮੂਲੀਅਤ ਬਾਰੇ, ਭਰਾਤਰੀ ਜਥੇਬੰਦੀਆਂ ਨਾਲ ਸਹਿਯੋਗ ਬਾਰੇ ਆਦਿ ਏਜੰਡਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਜੋਨ ਮੁਖੀ ਪ੍ਰਵੀਨ ਜੰਡਵਾਲਾ ਦੀ ਹਾਜ਼ਰੀ ਵਿਚ ਤਰਕਸ਼ੀਲ ਲਹਿਰ ਦਾ ਬੁਲਾਰਾ ਦੋ ਮਾਸਿਕ ਮੈਗਜ਼ੀਨ Tਤਰਕਸ਼ੀਲU ਲੋਕਾਂ ਲਈ ਜਾਰੀ ਕੀਤਾ ਗਿਆ ਅਤੇ ਇਸ ਨੂੰ ਵੱਧ ਤੋਂ ਵੱਧ ਲੋਕ-ਹੱਥਾਂ ਵਿਚ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ਵਿਚ ਵਿੱਤ ਮੁਖੀ ਮਾ. ਗੁਰਦੇਵ ਸਿੰਘ ਵਾਦੀਆਂ, ਗੁਰਚਰਨ ਸਿੰਘ ਰਾਉਕੇ ਹਿਠਾੜ, ਜਗਰੂਪ ਸਿੰਘ, ਪ੍ਰੇਮ ਕੁਮਾਰ,ਜਸਵਿੰਦਰ ਸਿੰਘ ਗੁਰੂਹਰਸਹਾਏ, ਡਾਕਟਰ ਰਜਿੰਦਰ ਕੁਮਾਰ ਆਦਿ ਮੈਂਬਰ ਸ਼ਾਮਿਲ ਸਨ |