ਮਮਦੋਟ, 11 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਜੋ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਨ, ਉਨ੍ਹਾਂ ਨੂੰ ਬੀਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋ ਜ਼ਮਾਨਤ ਮਿਲ ਗਈ ਸੀ | ਜਿਸ ਤੋਂ ਬਾਅਦ ਬੀਤੀ ਸ਼ਾਮ ਸ੍ਰੀ ਹਰਮਿੰਦਰ ਸਿੰਘ ਅੰਮਿ੍ਤਸਰ ਸਾਹਿਬ ਵਿਖੇ ਨਤਮਸਤਕ ਹੋਣ ਤੋ ਬਾਅਦ ਵਰਦੇਵ ਸਿੰਘ ਨੋਨੀ ਮਾਲ ਵਲੋਂ ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਮੱਥਾ ਟੇਕਣ ਉਪਰੰਤ ਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ ਰਾਹੀ ਆਪਣੇ ਪਿੰਡ ਚੱਕ ਸੁਹੇਲੇ ਵਾਲਾ ਨੂੰ ਰਵਾਨਾ ਹੋਏੇ | ਇਸ ਮੌਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਸਵਾਗਤ ਲਈ ਪਹੁੰਚੇ ਹੋਏ ਸਨ | ਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ ਤੇ ਸਥਿਤ ਹਲਕੇ ਦੇ ਵੱਡੇ ਪਿੰਡ ਲੱਖੋਂ ਕੇ ਬਹਿਰਾਮ ਵਿਖੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਖੋਂ ਕੇ, ਆੜ੍ਹਤੀ ਪ੍ਰਤਾਪ ਸਿੰਘ ਅਤੇ ਐੱਸ.ਸੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਸਮਰਥਕਾਂ ਵਲੋ ਗਲ ਵਿਚ ਹਾਰ ਪਾ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਭਰਵਾਂ ਸਵਾਗਤ ਕੀਤਾ ਗਿਆ |ਸਵਾਗਤ ਕਰਨ ਵਾਲਿਆਂ ਵਿਚ ਲੱਖੋਂ ਕੇ ਬਹਿਰਾਮ ਦੇ ਪ੍ਰਧਾਨ ਮੇਜਰ ਸਿੰਘ ਸੋਢੀ ਵਾਲਾ, ਸਰਕਲ ਝੋਕ ਮੋਹੜੇ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਿੱਲੀ,ਸੋਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਮਹਿਮਾ, ਪ੍ਰੀਤਮ ਸਿੰਘ ਬਾਠ, ਸੁਖਦੇਵ ਸਿੰਘ ਢਿੱਲੋਂ ਕੜਮਾ, ਦੇਸ਼ਬੀਰ ਸਿੰਘ ਲਹੌਰੀਆ, ਗੁਰਭੇਜ ਸਿੰਘ ਸੋਢੀਵਾਲਾ, ਬਲਦੇਵ ਸਿੰਘ ਲੱਖੋਂ ਕੇ, ਸਾਬਕਾ ਸਰਪੰਚ ਅਮਰਜੀਤ ਸਿੰਘ, ਬਾਬਾ ਜੀਵਨ ਸਿੰਘ ਨਗਰ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ, ਦਿਲਬਾਗ ਸਿੰਘ,ਠੇਕੇਦਾਰ ਹਰਵਿੰਦਰ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ ਦੇਸਾ,ਕੰਵਲ ਅਲਫੂ ਕੇ, ਨਛੱਤਰ ਸਿੰਘ ਸਾਬਕਾ ਸਰਪੰਚ ਝੋਕ ਟਹਿਲ ਸਿੰਘ, ਗੁਰਲਾਲ ਸਿੰਘ ਸਾਬਕਾ ਸਰਪੰਚ ਸ਼ਰੀਂਹ ਵਾਲਾ, ਕੁਲਤਾਰਜੀਤ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢਿੱਲੋਂ,ਬਲਜੀਤ ਸਿੰਘ, ਬਚਿੱਤਰ ਸਿੰਘ, ਗੁਰਵਿੰਦਰ ਸਿੰਘ ਭੂਰੇ, ਸਤਨਾਮ ਸਿੰਘ ਪੰਨੂ ਕਰੀ ਕਲਾਂ, ਗੁਰਭੇਜ ਸਿੰਘ ਸੋਢੀ ਵਾਲਾ, ਹੀਰਾ ਸਿੰਘ ਤਾਰਾ ਸਿੰਘ ਵਾਲਾ, ਸਰਬਜੀਤ ਸਿੰਘ ਅਤੇ ਲਖਵੀਰ ਸਿੰਘ ਅਲਫੂ, ਗੁਰਮੀਤ ਸਿੰਘ ਨੰਬਰਦਾਰ ਝੋਕ ਮੋਹੜੇ, ਲਖਵੀਰ ਸਿੰਘ ਝੋਕ ਮੋਹੜੇ, ਕੁਲਦੀਪ ਸਿੰਘ ਮੋਹੜੇ, ਗੁਰਵੀਰ ਸਿੰਘ ਆੜ੍ਹਤੀ, ਗੁਰਦਾਸ ਸਿੰਘ ਮੰਗੇਵਾਲੀਆ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਗੁਰਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਤੇਜ਼ੀ,ਸਾਹਿਬ ਤੇਜ਼ੀ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ ਬਾਗੂ ਵਾਲਾ, ਹਰਵਿੰਦਚ ਸਿੰਘ ਚੁੱਘਾ, ਅੰਗਰੇਜ਼ ਸਿੰਘ ਬਲਾਕ ਸੰਮਤੀ ਮੈਂਬਰ, ਹਰਮਨ ਬਰਾੜ ਝੋਕ, ਬਲਵਿੰਦਰ ਸਿੰਘ ਸੰਮਾਂ ਦਿਲਾ ਰਾਮ, ਜਗਸੀਰ ਸਿੰਘ ਲੱਖਾ ਅਲੀ ਕੇ, ਜਸਪਾਲ ਸਿੰਘ ਲੱਖੋਂ ਕੇ, ਗੁਰਸਾਹਿਬ ਸਿੰਘ ਲੱਖੋਂ ਕੇ, ਸੰਪੂਰਨ ਸਿੰਘ ਮਲਸੀਆਂ, ਜੋਗਿੰਦਰ ਸਿੰਘ ਸਵਾਈ ਕੇ, ਬਲਜੀਤ ਸਿੰਘ ਬਲਾਕ ਸੰਮਤੀ ਮੈਂਬਰ, ਪਿਆਰਾ ਸਿੰਘ ਚੁਪਾਤੀ, ਮਹਿੰਦਰ ਸਿੰਘ ਚੁਪਾਤੀ, ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |