ਸ੍ਰੀ ਮੁਕਤਸਰ ਸਾਹਿਬ-ਰਾਜ ਭੁਪਿੰਦਰ ਸਿੰਘ ਖੰਗੂੜਾ ਦਾ ਜਨਮ ਪਿਤਾ ਜਗਨੰਦਨ ਸਿੰਘ ਖੰਗੂੜਾ ਪਿੰਡ ਇਸਲਾਮ ਵਾਲਾ ਦੇ ਗ੍ਰਹਿ ਅਤੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਨਾਨਕੇ ਘਰ ਪਿੰਡ ਭਾਈਕਾ ਕੇਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 21 ਸਤੰਬਰ 1985 ਨੂੰ ਹੋਇਆ | ਆਪ ਨੇ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ | ਆਪ ਦੇ ਪਿਤਾ ਸੰਨ 2015 ਵਿਚ ਚੱਲ ਵਸੇ | ਆਪ ਦਾ ਵਿਆਹ 8 ਦਸੰਬਰ 2016 ਨੂੰ ਨਵਨੀਤ ਕੌਰ ਪੁੱਤਰੀ ਦਵਿੰਦਰ ਸਿੰਘ ਬਰਾੜ ਰਿਟਾ. ਐਕਸੀਅਨ ਸਿੰਚਾਈ ਵਿਭਾਗ ਰਾਜਸਥਾਨ ਪਿੰਡ ਨਾਥਿਆਣਾ (ਸੰਗਰੀਆ) ਨਾਲ ਹੋਇਆ | ਇਸ ਉਪਰੰਤ ਆਪ ਨੇ ਪਿਤਾ ਪੁਰਖੀ ਖੇਤੀਬਾੜੀ ਦੇ ਕਿੱਤੇ ਨੂੰ ਸੰਭਾਲਿਆ | ਆਪ ਮਿਹਨਤੀ, ਮਿਲਣਸਾਰ ਤੇ ਚੰਗੇ ਸੁਭਾਅ ਦੇ ਮਾਲਕ ਸਨ, ਜਿਸ ਕਰਕੇ ਆਪ ਦੇ ਦੋਸਤਾਂ ਦਾ ਘੇਰਾ ਵਿਸ਼ਾਲ ਸੀ | ਦੋਸਤ ਇਸ ਨੂੰ ਆਰ.ਬੀ. ਕਾਕਾ ਦੇ ਨਾਂਅ ਨਾਲ ਪੁਕਾਰਦੇ ਸਨ | ਆਪ ਦੀ ਇਕਲੌਤੀ ਭੈਣ ਹਨੀਦੀਪ ਕੌਰ ਪਿੰਡ ਸੱਕਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਵਿਖੇ ਪਰਮਜੀਤ ਸਿੰਘ ਨਿੱਕਾ ਸੰਧੂ (ਕੈਨੇਡਾ) ਨਾਲ ਸ਼ਾਦੀਸ਼ੁਦਾ ਹਨ | ਆਪ ਦਾ ਇਕਲੌਤਾ ਬੇਟਾ ਵਿਰਾਜ ਸਿੰਘ ਮਹਿਜ 7 ਸਾਲ ਦਾ ਹੈ | ਆਪ ਪਰਿਵਾਰਕ ਅਤੇ ਖੇਤੀਬਾੜੀ ਦੀਆਂ ਜ਼ਿੰਮੇਵਾਰੀਆਂ ਤੋਂ ਇਲਾਵਾ ਰਾਜਨੀਤਿਕ ਤੇ ਸਮਾਜਿਕ ਖੇਤਰ ਵਿਚ ਵੀ ਰੁਚੀ ਰੱਖਦੇ ਸਨ | ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਆਪ ਐਨੀ ਜਲਦੀ ਰੱਬ ਨੂੰ ਪਿਆਰੇ ਹੋ ਜਾਣਗੇ | ਖੰਗੂੜਾ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ, ਜਦੋਂ 4 ਅਪ੍ਰੈਲ ਨੂੰ ਅਚਾਨਕ ਦਿਲ ਫ਼ੇਲ੍ਹ ਹੋਣ ਕਾਰਨ ਬੇਵਕਤ ਸਦਾ ਲਈ ਵਿੱਛੜ ਗਏ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 12 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਇਸਲਾਮ ਵਾਲਾ ਤਹਿਸੀਲ ਅਰਨੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਹੋਵੇਗੀ | -ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ