ਅਬੋਹਰ, 24 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਥਾਨਕ ਸਿਮੀਗੋ ਇੰਟਰਨੈਸ਼ਨਲ ਸਕੂਲ ਵਿਖੇ ਨੌਵੀਂ ਜਮਾਤ ਦੀਆਂ ਲੜਕੀਆਂ ਵਿਚਕਾਰ ਵਾਲੀਬਾਲ ਅਤੇ ਲੜਕਿਆਂ ਵਿਚਕਾਰ ਫੁੱਟਬਾਲ ਦੇ ਹਾਊਸ ਵਾਈਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਫੁੱਟਬਾਲ ਮੁਕਾਬਲੇ 'ਚ ਸਫਾਇਰ ਹਾਊਸ ਪਹਿਲੇ, ਐਮਗਲਡ ਹਾਊਸ ਦੂਜੇ, ਰੂਬੀ ਹਾਊਸ ਤੀਜੇ ਸਥਾਨ 'ਤੇ ਰਿਹਾ | ਵਾਲੀਬਾਲ ਮੁਕਾਬਲੇ 'ਚ ਟੋਪਾਜ ਹਾਊਸ ਪਹਿਲੇ, ਰੂਬੀ ਹਾਊਸ ਦੂਜੇ ਅਤੇ ਸਫਾਇਰ ਹਾਊਸ ਤੀਜੇ ਸਥਾਨ 'ਤੇ ਰਿਹਾ | ਸਮਾਪਤੀ 'ਤੇ ਸਕੂਲ ਕਮੇਟੀ ਦੇ ਚੇਅਰਮੈਨ ਨਰੇਸ਼ ਕੁਮਾਰ ਗੋਇਲ ਅਤੇ ਪਿ੍ੰਸੀਪਲ ਰਜਨੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |