12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੀਵਰੇਜ ਦਾ ਪਾਣੀ ਸੜਕ 'ਤੇ ਆਉਣ ਕਾਰਨ ਸਕੂਲੀ ਬੱਚੇ, ਮਾਪੇ ਅਤੇ ਅਧਿਆਪਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 06-05-2026
ਮਮਦੋਟ, 5 ਮਈ (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ ਵਿਚ ਕਰੀਬ 14-15 ਕਰੋੜ ਦੀ ਲਾਗਤ ਨਾਲ ਪਾਇਆ ਗਿਆ ਸੀਵਰੇਜ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ | ਇਸ ਸੀਵਰੇਜ ਨੂੰ ਪਾਉਣ ਵਾਲੇ ਠੇਕੇਦਾਰ ਨੇ ਕਸਬੇ ਦੀਆਂ ਜਿੱਥੇ ਸਾਰੀਆਂ ਸੜਕਾਂ ਅਤੇ ਗਲੀਆਂ ਬੁਰੀ ਤਰ੍ਹਾਂ ਪੁੱਟ ਕੇ ਤਬਾਹ ਕਰ ਦਿੱਤੀਆਂ, ਉੱਥੇ ਵਾਟਰ ਸਪਲਾਈ ਦੀਆਂ ਪਾਈਪਾਂ ਅਤੇ ਟੈਲੀਫ਼ੋਨ ਅਤੇ ਇੰਟਰਨੈੱਟ ਦੀਆਂ ਤਾਰਾਂ ਅਤੇ ਪਾਈਪਾਂ ਵੀ ਤੋੜ-ਭੰਨ ਦਿੱਤੀਆਂ | ਜਿਸ ਕਾਰਨ ਕਸਬਾ ਨਿਵਾਸੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਪਰੋਂ ਜਿਵੇਂ ਹੀ ਇਹ ਨਵਾਂ ਪਿਆ ਸੀਵਰੇਜ ਚਾਲੂ ਕੀਤਾ ਗਿਆ ਤਾਂ ਕਈ ਥਾਵਾਂ ਤੋਂ ਡਿੱਗੀਆਂ ਧਸ ਗਈਆਂ ਤੇ ਕਈ ਡਿੱਗੀਆਂ ਓਵਰਫ਼ਲੋ ਹੋਣ ਲੱਗ ਪਈਆਂ | ਇਸ ਸੀਵਰੇਜ ਦੇ ਲੈਵਲ ਹਾਲਾਤ ਇਹ ਹਨ ਕਿ ਸੀਵਰੇਜ ਦਾ ਪਾਣੀ ਟਰੀਟਮੈਂਟ ਪਲਾਂਟ ਵਿਚ ਜਾਣ ਦੀ ਬਜਾਏ ਉਲਟੀ ਦਿਸ਼ਾ ਨੂੰ ਜਾ ਰਿਹਾ ਹੈ | ਜਿਸ ਕਾਰਨ ਡਿੱਗੀਆਂ ਉੱਛਲਨ ਕਾਰਨ ਇਲਾਕੇ ਦੇ ਨਾਮਵਰ ਸਿੱਖਿਆ ਸੰਸਥਾ ਸਿਟੀ ਹਾਰਟ ਸਕੂਲ ਵਾਲੀ ਸੜਕ ਪਿਛਲੇ ਕਈ ਦਿਨਾਂ ਤੋਂ ਪਾਣੀ ਵਿਚ ਡੁੱਬੀ ਪਈ ਹੈ | ਇਕੱਲੇ ਬੱਚੇ ਸਕੂਲ ਜਾ ਨਹੀਂ ਪਾਉਂਦੇ, ਇਕ ਦਿਨ ਤਾਂ ਸਕੂਲ ਨੂੰ ਛੁੱਟੀ ਕਰਨੀ ਪਈ ਅਤੇ ਉੱਤੋਂ ਬਾਅਦ ਹੁਣ ਬੱਚਿਆਂ ਦੇ ਮਾਪੇ ਗੰਦੇ ਪਾਣੀ ਵਿਚੋਂ ਲੰਘ ਕੇ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਜਾਂਦੇ ਹਨ ਅਤੇ ਅਧਿਆਪਕਾਂ ਨੂੰ ਵੀ ਗੰਦੇ ਪਾਣੀ ਵਿਚੋਂ ਹੀ ਜੁੱਤੀਆਂ ਉਤਾਰ ਅਤੇ ਪੈਟਾਂ-ਪਜਾਮਿਆਂ ਦੇ ਪਹੁੰਚੇ ਚੁੱਕ ਕੇ ਸਕੂਲ ਜਾਣਾ ਪੈ ਰਿਹਾ ਹੈ | ਕਈ ਥਾਵਾਂ ਤੋਂ ਗੰਦਾ ਪਾਣੀ ਵਾਟਰ-ਸਪਲਾਈ ਦੇ ਪੀਣ ਵਾਲੇ ਪਾਣੀ ਵਿਚ ਰਲਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ | ਕਸਬਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਪੈਣ ਤੋਂ ਪਹਿਲਾਂ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਜ਼ਿੰਦਗੀ ਜਿਉਂ ਰਹੇ ਸਨ,ਪਰੰਤੂ ਸੀਵਰੇਜ ਪਾਉਣ ਤੋਂ ਚਾਲੂ ਹੋਣ ਤੋਂ ਬਾਅਦ ਤਾਂ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ | ਕਸਬਾ ਨਿਵਾਸੀਆਂ ਵਲੋਂ ਇਸ ਸੀਵਰੇਜ ਨਿਰਮਾਣ ਵਿਚ ਹੋਏ ਭਿ੍ਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਅਤੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਰਵਾਈ ਦੀ ਮੰਗ ਕੀਤੀ ਗਈ ਹੈ | ਉੱਧਰ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ਓ.ਗੁਲਸ਼ਨ ਕੁਮਾਰ ਅੱਜ ਮੌਕੇ ਤੇ ਪਹੁੰਚੇ ਜਿਨ੍ਹਾਂ ਵਲੋਂ ਇੱਕ ਵੱਡੀ ਮਸ਼ੀਨ ਨਾਲ ਸੀਵਰੇਜ ਹੋਲ਼ ਖੋਲ੍ਹਣ ਦਾ ਕੰਮ ਸ਼ੁਰੂ ਕਰਵਾ ਕੇ ਕਸਬਾ ਨਿਵਾਸੀਆਂ ਨੂੰ ਸੜਕਾਂ ਤੇ ਆ ਰਹੇ ਗੰਦੀ ਪਾਣੀ ਤੋਂ ਛੁਟਕਾਰਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਹਰਜਿੰਦਰ ਸਿੰਘ ਸਿੰਧੀ, ਕੌਂਸਲਰ ਸੋਨੂੰ ਸੇਠੀ, ਅਕਾਲੀ ਆਗੂ ਹਰਸਿਮਰਨ ਸਿੰਘ ਬਾਵਾ ਵੈਰੜ, ਮਨਜੀਤ ਸਿੰਘ, ਸੰਦੀਪ ਕੁਮਾਰ ਸੋਨੀ, ਤਰਸੇਮ ਸਿੰਘ ਸੋਨੂੰ ਸਮੇਤ ਹੋਰ ਵੀ ਕਸਬਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਵਕੀਲ ਨਾਲ ਪੁਲਿਸ ਧੱਕੇਸ਼ਾਹੀ ਵਿਰੁੱਧ ਪੰਜਾਬ ਭਰ ਦੇ ਵਕੀਲ ਰਹੇ ਹੜਤਾਲ 'ਤੇ <br/>
Ad Position 24