ਤਲਵੰਡੀ ਭਾਈ, 5 ਮਈ (ਕੁਲਜਿੰਦਰ ਸਿੰਘ ਗਿੱਲ)- ਇੱਥੇ ਗੁਰਦੁਆਰਾ ਵਿਸ਼ਵਕਰਮਾ ਜੀ ਭਵਨ ਵਿਖੇ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਬੰਧੀ ਪੰਜ ਬਾਣੀਆਂ ਦੇ ਪਾਠ ਉਪਰੰਤ ਰਾਗੀ ਭਾਈ ਸੇਵਕ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਜਿਸ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਵੰਤ ਸਿੰਘ ਭੰਗਰਾ ਵਲੋਂ ਸੰਗਤਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਭੁਪਿੰਦਰ ਸਿੰਘ ਕਲਸੀ ਪ੍ਰਧਾਨ ਰਾਮਗੜ੍ਹੀਆ ਸੇਵਾ ਸੁਸਾਇਟੀ ਤਲਵੰਡੀ ਭਾਈ, ਮੱਖਣ ਸਿੰਘ ਝਿਉਂਟ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਸੰਤੋਖ ਸਿੰਘ ਪੰਜਾਬ ਵਾਲੇ, ਰਾਮ ਸਿੰਘ ਕਲਸੀ, ਜਸਮੇਲ ਸਿੰਘ ਕਲਸੀ, ਬਲਵੰਤ ਸਿੰਘ ਕਲਸੀ, ਨਿਰਮਲ ਸਿੰਘ ਕਲਸੀ,ਅਮਰ ਸਿੰਘ ਗੱਬੀ, ਭੁਪਿੰਦਰ ਸਿੰਘ ਰੂਪਰਾਏ, ਜੰਗ ਸਿੰਘ ਕਲਸੀ, ਦਰਸ਼ਨ ਸਿੰਘ ਭਾਊ, ਕਾਲਾ ਸਿੰਘ ਕਲਸੀ, ਚਮਕੌਰ ਸਿੰਘ ਭੰਗਰਾ, ਗੁਰਪ੍ਰੀਤ ਸਿੰਘ ਭੰਗਰਾ, ਦਰਸ਼ਨ ਸਿੰਘ ਭਲੂਰ ਵਾਲੇ, ਗੁਰਦੀਪ ਸਿੰਘ ਮਹੇਸ਼ਰੀ, ਰਣਜੀਤ ਸਿੰਘ ਮਨਸੂਰਵਾਲ, ਅਮਰ ਸਿੰਘ ਨਿਹੰਗ,ਬਲਵੀਰ ਸਿੰਘ ਠਾਣੇਦਾਰ, ਮਲਕੀਤ ਸਿੰਘ ਸੇਖਵਾਂ, ਇਕਬਾਲ ਸਿੰਘ ਬਿਜਲੀ ਵਾਲੇ, ਮੰਗਤ ਰਾਮ ਸਾਂਡਲ,ਜੀਤ ਸਿੰਘ ਸਰਾਂ ਵਾਲੀ, ਮਹਿੰਦਰ ਸਿੰਘ ਕੋਟ ਕਰੋੜ, ਮਹਿੰਦਰ ਸਿੰਘ ਗੱਬੀ, ਮਿੱਠੂ ਸਿੰਘ ਬਰਾੜ ਆਦਿ ਮੌਜੂਦ ਸਨ |