ਫਿਰੋਜ਼ਪੁਰ, 5 ਮਈ (ਸੁਖਵਿੰਦਰ ਸਿੰਘ)-ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਬਗਦਾਦੀ ਗੇਟ ਦੇ ਅੰਦਰ ਬਣੇ ਬਹੁਤ ਹੀ ਸੁੰਦਰ ਬੁੱਤ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ | ਇਹ ਉਨ੍ਹਾਂ ਦਾ ਬੁੱਤ ਜੋ ਕਿ ਤਕਰੀਬਨ 20 ਸਾਲ ਪਹਿਲਾਂ ਬਣਾਇਆ ਗਿਆ ਸੀ, ਅੱਜ ਇਸ ਦਾ ਨਵੀਨੀਕਰਨ ਕਰਵਾਇਆ ਗਿਆ ਹੈ | ਜਿਸ ਦੀ ਸੇਵਾ ਮੋਹਿਤ ਢਲ ਵਲੋਂ ਕੀਤੀ ਗਈ | ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੋ ਕਿ ਰਾਮਗੜ੍ਹੀਆ ਬਰਾਦਰੀ ਦੇ ਮੋਢੀ ਸਨ ਅਤੇ ਇਨ੍ਹਾਂ ਨੇ ਮੁਗ਼ਲ ਕਾਲ 'ਚ ਮੁਗ਼ਲ ਸਲਤਨਤਾਂ ਦਾ ਤਖ਼ਤ ਦਿੱਲੀਓਾ ਚੱਕ ਕੇ ਅੰਮਿ੍ਤਸਰ ਲਿਆਂਦਾ | ਦਰਬਾਰ ਸਾਹਿਬ ਅੰਮਿ੍ਤਸਰ ਦੇ ਪਰਿਕਰਮਾ ਦੇ ਨਾਲ ਰਾਮਗੜ੍ਹੀਆ ਬੰੁਗਾ ਮੌਜੂਦ ਹੈ | ਉਸ ਵਿਚ ਇਹ ਤੱਕ ਅਜੇ ਵੀ ਪਿਆ ਹੈ | ਇਹ ਰਾਮਗੜ੍ਹੀਆ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸ ਮੌਕੇ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ ਗਈ | ਇਸ ਮੌਕੇ ਭਾਈ ਮਰਦਾਨਾ ਸੁਸਾਇਟੀ ਦੇ ਦਰਸ਼ਨ ਲਾਲ, ਹੀਰਾ ਮਨੋਹਰ ਲਾਲ, ਨਿਰਮਲ ਸਿੰਘ, ਹਰਜੀਤ ਸਿੰਘ ਧਾਲੀਵਾਲ, ਇੰਦਰ, ਇੰਦਰਪਾਲ ਸਿੰਘ ਪਿ੍ੰਸ, ਗੁਰਮੀਤ ਸਿੰਘ ਅÏਲਖ, ਪਰਮਜੀਤ ਸਿੰਘ ਅÏਲਖ, ਰਣਬੀਰ ਸਿੰਘ ਰਾਣਾ, ਹਰਦੀਪ ਸਿੰਘ ਰੱਜੀਵਾਲਾ, ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਪੰਜਾਬ ਦੇ ਭਗਵਾਨ ਸਿੰਘ ਦੜਿਆਲਾ, ਹਰਭਜਨ ਸਿੰਘ ਦੜਿਆਲਾ, ਸੁਖਮਿੰਦਰ ਸਿੰਘ ਜੱਬਲ, ਇੰਦਰਜੀਤ ਸਿੰਘ ਮੋਂਗਾ, ਗੁਰਪ੍ਰੀਤ ਸਿੰਘ ਗੋਪੀ, ਬਲਦੇਵ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ ਕਲਸੀ, ਮਿਹਰ ਸਿੰਘ ਕਲਸੀ, ਜਸਵਿੰਦਰ ਸਿੰਘ ਸੰਧੂ , ਸੁਰਜੀਤ ਸਿੰਘ ਦੜਿਆਲਾ, ਜਸਵਿੰਦਰ ਸਿੰਘ ਲੋਟੇ, ਜਸਬੀਰ ਸਿੰਘ ਕਲਸੀ ਜਗਤਾਰ ਸਿੰਘ ਕਲਸੀ, ਪਰਮਜੀਤ ਸਿੰਘ ਕਲਸੀ, ਦਵਿੰਦਰ ਸਿੰਘ ਕਲਸੀ ਆਦਿ ਹਾਜ਼ਰ ਸਨ |