23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਹਿਕਾਰੀ ਸਭਾਵਾਂ ਕਰਮਚਾਰੀ ਦੀ ਹੜਤਾਲ ਨੂੰ ਭਾਕਿਯੂ (ਲੱਖੋਵਾਲ) ਵਲੋਂ ਸਮਰਥਨ

Ad Position 21
No active advertisement
ਪੰਜਾਬ ਰਾਜ ਸਰਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਹੜਤਾਲ ਦਾ ਸਮਰਥਨ ਕਰਨ ਲਈ ਬੈਂਕ ਅੰਦਰ ਧਰਨੇ 'ਤੇ ਬੈਠੇ ਕਿਸਾਨ ਯੂਨੀਅਨ ਦੇ ਨੁਮਾਇੰਦੇ | ਤਸਵੀਰ-ਹਰਚਰਨ ਸਿੰਘ ਸੰਧੂ <br/> 08-05-2026
ਗੁਰੂਹਰਸਹਾਏ, 7 ਮਈ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਲਿਮਟਾਂ ਦੇ ਹੱਦ ਕਰਜ਼ੇ ਵਧਾਏ ਗਏ ਸਨ, ਉਹ ਬੈਂਕਾਂ ਵਲੋਂ ਲਾਗੂ ਨਹੀਂ ਕੀਤੇ ਜਾ ਰਹੇ | ਜੋ ਕਿ ਕਿਸਾਨਾਂ ਲਈ ਮਾਰੂ ਨੀਤੀ ਅਪਣਾਈ ਜਾ ਰਹੀ ਹੈ | ਇਸ ਨੂੰ ਲੈ ਕੇ ਪੰਜਾਬ ਰਾਜ ਸਹਿਕਾਰੀ ਯੂਨੀਅਨ ਵਲੋਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਅੱਜ 7 ਮਈ ਤੋਂ ਲੈ ਕੇ 10 ਮਈ ਤੱਕ ਹੜਤਾਲ ਕੀਤੀ ਗਈ ਹੈ | ਇਸ ਹੜਤਾਲ ਦਾ ਸਮਰਥਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਗੁਰੂਹਰਸਹਾਏ ਵਲੋਂ ਕੀਤਾ ਗਿਆ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਗੁਰੂਹਰਸਹਾਏ ਦੇ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਨੇ ਦੱਸਿਆ ਕਿ ਕੋਆਪਰੇਟਿਵ ਬੈਂਕ ਵਲੋਂ ਐਮ.ਸੀ.ਐਲ ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਰਾਜ ਸਰਕਾਰੀ ਸੇਵਾਵਾਂ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਸੀ | ਜਿਸ ਦਾ ਸਮਰਥਨ ਯੂਨੀਅਨ ਅਤੇ ਕਿਸਾਨਾਂ ਵਲੋਂ ਕੀਤਾ ਗਿਆ ਹੈ | ਉਹਨਾਂ ਦੱਸਿਆ ਕਿ ਯੂਨੀਅਨ ਹਰ ਸਮੇਂ ਪੰਜਾਬ ਰਾਜ ਸਰਕਾਰੀ ਸਭਾਵਾਂ ਕਰਮਚਾਰੀਆਂ ਦੇ ਨਾਲ ਖੜੀ ਹੈ | ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਐਮ.ਸੀ.ਐਲ ਲਾਗੂ ਕੀਤੇ ਜਾਣ ਤੇ ਬੈਂਕ ਦੀ ਬਰਾਂਚ ਗੁਰੂਹਰਸਹਾਏ ਵਿਖੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਤਪਾਲ ਸਿੰਘ, ਅਨੋਖ ਸਿੰਘ ਪੂਰਨ ਸਿੰਘ ,ਸ਼ਮਸ਼ੇਰ ਸਿੰਘ ਬਰਜਿੰਦਰ ਸਿੰਘ ,ਰਣਜੀਤ ਸਿੰਘ, ਸੁਖਮੰਦਰ ਸਿੰਘ, ਚਰਨਜੀਤ ਸਿੰਘ ਸਮੇਤ ਕਈ ਹੋਰ ਕਿਸਾਨ ਅਤੇ ਯੂਨੀਅਨ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਢਿੱਲੋਂ ਨੂੰ ਅਬਜ਼ਰਵਰ ਲਾਉਣਾ ਸ਼ਲਾਘਾਯੋਗ ਕਦਮ- ਬੇਦੀ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ 4 ਦਿਨਾਂ ਲਈ ਕੰਮਕਾਜ ਠੱਪ ਕੀਤਾ
Ad Position 24