12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਦਰ ਪੁਲਿਸ ਵਲੋਂ 50 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ, ਮੋਟਰਸਾਈਕਲ ਲਿਆ ਕਬਜ਼ੇ 'ਚ

Ad Position 21
No active advertisement
ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਨਸ਼ੇੜੀਆਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੀ ਬਿਨਾਅ 'ਤੇ ਕਾਬੂ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਕਿਲ੍ਹੇ ਵਾਲਾ ਚੌਕ ਪਿੰਡ ਮੱਧਰੇ ਤੋਂ ਪਿੰਡ ਮੁੰਡੇ ਨੂੰ ਜਾ ਰਹੇ ਸੀ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਦੀ ਗੱਡੀ ਬੰਨਾ ਵਾਲੇ ਮੋੜ 'ਤੇ ਪਿੰਡ ਕੁੰਡੇ ਨੂੰ ਮੁੜੀ ਤਾਂ ਸੜਕ ਦੇ ਹੇਠਾਂ ਦਰਗਾਹ ਦੇ ਕੋਲ ਦੋ ਨੌਜਵਾਨ ਸਮੇਤ ਬੁਲਟ ਮੋਟਰਸਾਈਕਲ ਖੜ੍ਹੇ ਹੋਏ ਦਿਖਾਈ ਦਿੱਤੇ ਜਦ ਪੁਲਿਸ ਪਾਰਟੀ ਇਨ੍ਹਾਂ ਨਜ਼ਦੀਕ ਆਈ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾ ਲਏ | ਪੁਲਿਸ ਪਾਰਟੀ ਇਨ੍ਹਾਂ ਦੇ ਪਿੱਛੇ ਸੀ ਤਾਂ ਉਕਤ ਨੌਜਵਾਨਾਂ ਨੇ ਵਾਰੀ ਵਾਰੀ ਆਪਣੇ ਪਹਿਨੀਆਂ ਹੋਈਆਂ ਪੈਂਟਾਂ ਵਿਚੋਂ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਸੁੱਟੇ | ਜਿਨ੍ਹਾਂ ਨੂੰ ਕਾਬੂ ਕਰਕੇ ਕੀਤੀ ਤਸਦੀਕ ਦੌਰਾਨ 50 ਗ੍ਰਾਮ ਹੈਰੋਇਨ 'ਤੇ ਇਕ ਬੁਲਟ ਮੋਟਰਸਾਈਕਲ ਬਰਾਮਦ ਕੀਤੇ | ਜਿਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਉਕਤ ਰਾਕੇਸ਼ ਕੁਮਾਰ ਪੁੱਤਰ ਮੰਦਾ ਵਾਸੀ ਬੁੱਟਰ ਕਲਾਂ ਹਾਲ ਬਸਤੀ ਭੱਟੀਆਂ ਵਾਲੀ ਥਾਣਾ ਸਿਟੀ ਫ਼ਿਰੋਜਪੁਰ ਅਤੇ ਅਜੇ ਕੁਮਾਰ ਪੁੱਤਰ ਬੂਟਾ ਸਿੰਘ ਵਾਸੀ ਗੱਟੀ ਰਾਜੋ ਕੇ ਥਾਣਾ ਸਦਰ ਫ਼ਿਰੋਜਪੁਰ ਖ਼ਿਲਾਫ਼ ਧਾਰਾ 21/61/85 ਐਨ.ਡੀ.ਪੀ.ਐਸ ਐਕਟ (ਨਾਨ-ਕਮਰਸ਼ੀਅਲ) ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮੁਸ਼ਕਿਲਾਂ ਸੁਣਾਈਆਂ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਦੇ ਵਿਦਿਆਰਥੀਆਂ ਵਲੋਂ ਸਟਾਕ ਐਕਸਚੇਂਜ ਅਤੇ ਕੈਪੀਟਲ ਲਿਮਟਿਡ ਲੁਧਿਆਣਾ ਦਾ ਦੌਰਾ
Ad Position 24