ਗੋਲੂ ਕਾ ਮੋੜ, 12 ਮਈ(ਸੁਰਿੰਦਰ ਸਿੰਘ ਪੁਪਨੇਜਾ)-ਹਲਕਾ ਗੁਰੂਹਰਸਹਾਏ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਮੌਕਾ ਬਣਾ ਕੇ ਚੋਰਾਂ ਵਲੋ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ | ਬੀਤੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ 'ਤੇ ਸਥਾਨਕ ਕਸਬੇ ਦੇ ਪੈਟਰੋਲ ਪੰਪ ਨੂੰ ਚੋਰਾਂ ਵਲੋ ਨਿਸ਼ਾਨਾ ਬਣਾਇਆ ਗਿਆ | ਮੌਕੇ 'ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੇਸ ਰੋਇਲ ਫਿਲਿੰਗ ਸਟੇਸ਼ਨ ਵਾਸਲ ਮੋਹਨ ਕੇ ਦੇ ਮਾਲਕ ਸੁਭਾਸ਼ ਚੰਦਰ ਵਲੋਂ ਥਾਣਾ ਗੁਰੂਹਰਸਹਾਏ ਵਿਖੇ ਦਿੱਤੀ ਲਿਖਤੀ ਦਰਖਾਸਤ ਅਨੁਸਾਰ ਬੀਤੀ ਰਾਤ 2 ਅਣਪਛਾਤੇ ਵਿਅਕਤੀ ਪੈਟਰੋਲ ਪੰਪ ਦੇ ਦਫ਼ਤਰ ਦਾ ਲਾਕ ਤੋੜ ਕੇ ਅੰਦਰ ਦਾਖਲ ਹੋ ਗਏ, ਅੰਦਰੋਂ ਇਕ ਐਲ.ਈ.ਡੀ ਅਤੇ 40 ਲੀਟਰ 2 ਬਾਲਟੀਆਂ ਮੋਬਿਲ ਆਇਲ ਚੋਰੀ ਕਰਕੇ ਲੈ ਗਏ | ਚੋਰਾਂ ਦੇ ਮੂੰਹ ਬੰਨ੍ਹ ਹੋਏ ਸਨ ਅਤੇ ਉਨ੍ਹਾਂ ਦੀ ਫੁਟੇਜ ਸੀ.ਸੀ.ਟੀ ਵੀ. ਕੈਮਰੇ ਵਿਚ ਕੈਦ ਹੋ ਗਈ | ਇਸ ਚੋਰੀ ਦਾ ਸਵੇਰੇ ਪੈਟਰੋਲ ਪੰਪ 'ਤੇ ਆਉਣ ਤੇ ਪਤਾ ਲੱਗਿਆ ਜਿਸ ਦੀ ਆਸੇ ਪਾਸੇ ਤੋਂ ਪੜਤਾਲ ਕੀਤੀ ਗਈ ਪਰੰਤੂ ਚੋਰੀ ਹੋਏ ਸਮਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਚੋਰਾਂ ਦੀ ਭਾਲ ਕਰਕੇ ਹਿਰਾਸਤ ਵਿਚ ਲਿਆ ਜਾਵੇ ਅਤੇ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੋ ਚੋਰੀ ਹੋਇਆ ਸਮਾਨ ਬਰਾਮਦ ਕਰਕੇ ਵਾਪਸ ਦੁਆਇਆ ਜਾਵੇ |