18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪ.ਸ.ਸ.ਫ. ਵਲੋਂ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਸਮਰਥਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 15-05-2026
ਫ਼ਿਰੋਜ਼ਪੁਰ, 14 ਮਈ (ਗੁਰਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇਕ ਸਾਂਝੇ ਬਿਆਨ ਰਾਹੀਂ ਮਿਉਂਸੀਪਲ ਕਮੇਟੀ ਦੇ ਮੁਲਾਜ਼ਮਾਂ ਵਲੋਂ ਸੂਬੇ ਭਰ ਵਿਚ ਆਪਣੀਆਂ ਮੰਗਾਂ ਸਬੰਧੀ ਕੀਤੀ ਗਈ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਪ.ਸ.ਸ.ਫ. ਵਲੋਂ ਇਹਨਾਂ ਕਾਮਿਆਂ ਦੀ ਹੜਤਾਲ ਪੂਰੀ ਤਰ੍ਹਾਂ ਜਾਇਜ਼ ਹੈ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਹੈ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਸਿੰਘ ਚਾਹਲ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਆਮ ਆਦਮੀਆਂ ਦੀ ਸਰਕਾਰ ਹੁਣ ਖ਼ਾਸ ਆਦਮੀਆਂ ਦੀ ਸਰਕਾਰ ਬਣ ਗਈ ਹੈ ਅਤੇ ਆਪਣੇ ਅਤੇ ਦਿੱਲੀ ਵਾਲੇ ਆਗੂਆਂ ਦੇ ਐਸ਼ੋ ਆਰਾਮ ਅਤੇ ਮੁੱਖ ਮੰਤਰੀ ਵਲੋਂ ਆਪਣੀਆਂ ਫ਼ੋਟੋ ਲਗਾ ਕੇ ਝੂਠੀ ਮਸ਼ਹੂਰੀ ਕਰਨ 'ਤੇ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆਂ ਉਡਾਇਆ ਜਾ ਰਿਹਾ ਹੈ | ਮੁੱਖ ਮੰਤਰੀ ਵਲੋਂ ਪੰਜਾਬ ਦੇ ਮਸਲਿਆਂ ਲਈ ਕੋਈ ਸਮਾਂ ਨਹੀਂ ਹੈ, ਬਲਕਿ ਚੁਟਕਲੇ ਸੁਣਾ ਕੇ ਹੀ ਪੰਜਾਬ ਦੇ ਮਿਹਨਤਕਸ਼ ਵਰਗ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ | ਆਗੂਆਂ ਵਲੋਂ ਜ਼ਿਲ੍ਹੇ ਦੇ ਸਮੂਹ ਮੁਲਾਜ਼ਮ ਵਰਗ ਨੂੰ ਇਹਨਾਂ ਕਾਮਿਆਂ ਦੀ ਹੜਤਾਲ ਦਾ ਭਰਪੂਰ ਸਮਰਥਨ ਕਰਨ ਲਈ ਸਫ਼ਾਈ ਸੇਵਕਾਂ ਦੀਆਂ ਜਥੇਬੰਦੀਆਂ ਵਲੋਂ ਸੂਬੇ ਦੇ ਵੱਖ ਵੱਖ ਸਥਾਨਾਂ ਤੇ ਕੀਤੇ ਜਾ ਰਹੇ ਐਕਸ਼ਨਾਂ ਵਿਚ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ ਹੈ | ਉਪਰੋਕਤ ਆਗੂਆਂ ਤੋਂ ਇਲਾਵਾ ਗੁਰਬਿੰਦਰ ਸਿੰਘ, ਕੁਲਦੀਪ ਦੌੜਕਾ, ਕਿਸ਼ੋਰ ਚੰਦ ਗਾਜ, ਅਮਿਲ ਕੁਮਾਰ, ਰਜੇਸ਼ ਕੁਮਾਰ ਅਮਲੋਹ, ਮਾਲਵਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਕੀਮਪੁਰ, ਬੋਬਿੰਦਰ ਸਿੰਘ, ਜਸਵਿੰਦਰ ਸਿੰਘ ਸੋਜਾ, ਗੁਰਪ੍ਰੀਤ ਰੰਗੀਲਪੁਰ, ਬਲਵਿੰਦਰ ਭੁੱਟੋ, ਸਿਮਰਜੀਤ ਬਰਾੜ, ਮਨੋਹਰ ਲਾਲ ਸ਼ਰਮਾ, ਸੁਭਾਸ਼ ਚੰਦਰ, ਪ੍ਰੇਮ ਚੰਦ ਆਜ਼ਾਦ, ਸਰਬਜੀਤ ਸਿੰਘ ਪੱਟੀ, ਕੁਲਦੀਪ ਵਾਲੀਆ, ਚਮਕੌਰ ਸਿੰਘ ਨਾਭਾ, ਇੰਦਰਜੀਤ ਵਿਰਦੀ, ਮੋਹਣ ਸਿੰਘ ਪੂਨੀਆ, ਜਸਵੀਰ ਸਿੰਘ ਸ਼ੀਰਾ, ਲਖਵਿੰਦਰ ਸਿੰਘ ਖ਼ਾਨਪੁਰ, ਰਜਿੰਦਰ ਸਿੰਘ ਰਿਆੜ, ਜਤਿੰਦਰ ਕੁਮਾਰ, ਹਰਨੇਕ ਸਿੰਘ ਗਹਿਰੀ, ਦਰਸ਼ਨ ਚੀਮਾ, ਜਗਦੀਪ ਸਿੰਘ ਮਾਂਗਟ, ਫੁੰਮਣ ਸਿੰਘ ਕਾਠਗੜ੍ਹ, ਬਲਜਿੰਦਰ ਸਿੰਘ ਆਦਿ ਆਗੂ ਨੇ ਵੀ ਸਫ਼ਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ 'ਚ 14 ਸਾਲ ਬੀਤ ਜਾਣ ਦੇ ਬਾਵਜੂਦ ਵਿਭਾਗੀ ਤਰੱਕੀ ਨੂੰ ਤਰਸੇ ਖੇਤੀਬਾੜੀ ਵਿਕਾਸ ਅਫ਼ਸਰ ਅਗਲੀ ਖ਼ਬਰ ਐੱਸ.ਐੱਮ. ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਖਾਂ, ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24