26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬੀ ਲੋਕ ਮਰਦਮਸ਼ੁਮਾਰੀ 'ਚ ਮਾਤ ਭਾਸ਼ਾ ਨੂੰ ਦਰਜਾ ਦਿਵਾਉਣ ਲਈ ਚਲਾਉਣ ਮੁਹਿੰਮ : ਦਲਜੀਤ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 17-05-2026
ਮੱਲਾਂਵਾਲਾ 16 ਮਈ (ਬਲਬੀਰ ਸਿੰਘ ਜੋਸਨ)-ਦੇਸ਼ ਭਰ ਵਿਚ ਸ਼ੁਰੂ ਹੋਈ ਜਨਗਣਨਾ, ਮਰਦਮਸ਼ੁਮਾਰੀ ਦੇ ਸਬੰਧ ਵਿਚ ਸਾਈ ਮੀਆਂ ਮੀਰ ਫਾਊਾਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਿੱਧੂ ਮਹਾਲਮ ਨੇ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀ ਜਥੇਬੰਦੀਆਂ ਪੰਚਾਇਤਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾਉਣ ਤਾਂ ਜੋ ਅਸੀਂ ਆਪਣੀ ਮਾਤ ਭਾਸ਼ਾ ਨੂੰ ਬਣਦਾ ਦਰਜਾ ਦਿਵਾ ਸਕੀਏ | ਮਈ 2027 ਵਿਚ ਸ਼ੁਰੂ ਹੋਈ ਜਨਗਣਨਾ ਵਿਚ ਆਪਣੀ ਪੰਜਾਬੀ ਭਾਸ਼ਾ ਨੂੰ ਮਾਂ ਭਾਸ਼ਾ ਦੇ ਰੂਪ ਵਿਚ ਦਰਜ ਕਰਵਾ ਸਕੀਏ | ਸ. ਸਿੱਧੂ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਮਰਦਮਸ਼ੁਮਾਰੀ ਵਿਚ ਅਸੀਂ ਆਪਣਾ ਨਾਮ ਪੰਜਾਬੀ 'ਚ ਲਿਖਵਾ ਕੇ ਅਤੇ ਆਪਣੇ ਨਾਮ ਨਾਲ ਸਿੰਘ ਤੇ ਕੌਰ ਸ਼ਬਦ ਦੀ ਵਰਤੋਂ ਕਰੀਏ | ਕਿਉਂਕਿ ਸਰਕਾਰ ਦੁਆਰਾ ਭਵਿੱਖ ਵਿਚ ਇਸੇ ਆਧਾਰ 'ਤੇ ਧਾਰਮਿਕ, ਸਮਾਜਿਕ, ਆਰਥਿਕ ਯੋਜਨਾਵਾਂ ਬਣਦੀਆਂ ਹਨ | ਇਸ ਤਰ੍ਹਾਂ ਕਰਕੇ ਹੀ ਅਸੀਂ ਆਪਣੇ ਪੰਜਾਬ ਦੇ ਹੱਕਾਂ ਲਈ ਆਪਣਾ ਦਾਅਵਾ ਰੱਖ ਸਕਦੇ ਹਾਂ | ਉਨ੍ਹਾਂ ਕਿਹਾ ਕਿ ਜਨਗਣਨਾ ਸਬੰਧੀ ਗੁਰਦੁਆਰਿਆਂ ਵਿਚ ਆਵਾਜ਼ਾਂ ਦਵਾ ਕੇ, ਸੋਸ਼ਲ ਮੀਡੀਆ, ਅਖ਼ਬਾਰਾਂ ਰਾਹੀਂ, ਆਪਣੇ ਆਪਣੇ ਪਲੇਟਫ਼ਾਰਮ ਰਾਹੀਂ ਆਪਣਾ ਫ਼ਰਜ਼ ਸਮਝਦੇ ਹੋਏ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਸੂਬੇਦਾਰ ਨੇ ਸਫ਼ਾਈ ਸੇਵਕਾਂ ਨੂੰ ਕੱਪੜੇ ਵੰਡ ਕੇ ਮਨਾਇਆ ਆਪਣੀ ਧੀ ਦਾ ਜਨਮ ਅਗਲੀ ਖ਼ਬਰ ਸ਼ਹੀਦ ਗੰਜ਼ ਹਾਈ ਸਕੂਲ ਮੁੱਦਕੀ ਦੇ ਨਤੀਜੇ ਰਹੇ ਸ਼ਾਨਦਾਰ
Ad Position 24