ਜ਼ੀਰਾ, 16 ਮਈ (ਪ੍ਰਤਾਪ ਸਿੰਘ ਹੀਰਾ)-ਹਾਕੀ ਟਰਾਇਲ ਐਸਟਰੋ ਟਰਫ ਲਈ ਜਵਾਹਰ ਨਵੋਦਿਆ ਵਿਦਿਆਲਾ ਮਹੀਂਆਂ ਵਾਲਾ ਕਲਾਂ ਫ਼ਿਰੋਜ਼ਪੁਰ ਦੀ ਟੀਮ ਤੋਂ ਇਲਾਵਾ ਜਲੰਧਰ, ਅੰਮਿ੍ਤਸਰ ਜ਼ਿਲ੍ਹੇ ਦੇ ਦੋ ਸਕੂਲਾਂ ਦੀ ਹਾਕੀ ਸਟੇਡੀਅਮ ਫਰੀਦਕੋਟ ਵਿਖੇ ਟਰਾਇਲ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ 67 ਲੜਕੇ ਅਤੇ 50 ਲੜਕੀਆਂ ਨੇ ਭਾਗ ਲਿਆ ਅਤੇ ਇਹਨਾਂ ਦੇ ਆਧਾਰ 'ਤੇ ਹੀ ਨਵੋਦਿਆ ਵਿਦਿਆਲਿਆ ਸੰਮਤੀ ਚੰਡੀਗੜ੍ਹ ਖੇਤਰ ਦੀ ਦੀ ਨੈਸ਼ਨਲ ਹਾਕੀ ਟੀਮ ਚੁਣੀ ਜਾਏਗੀ | ਉਹਨਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਦੌਰਾਨ ਹੀ ਨਹਿਰੂ ਕੱਪ ਲਈ ਕੇਵਲ ਮਹੀਂਆਂ ਵਾਲਾ ਕਲਾਂ ਸਕੂਲ ਦੀ ਟੀਮ 'ਤੇ ਵੀ ਕਰਵਾਏ ਗਏ | ਜਿਸ ਦੌਰਾਨ ਨਿਗਰਾਨ ਸ਼੍ਰੀ ਮਤੀ ਸੋਨਿਕਾ ਵਸ਼ਿਸ਼ਟ, ਰੇਨੂੰ ਜਰਿਆਲ, ਚੈਨ ਸਿੰਘ ਸੀਮਾ ਰਾਣੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਚਰਨਬੀਰ ਸਿੰਘ ਡੀ.ਪੀ, ਸ਼੍ਰੀਮਤੀ ਉਰਮਿਲਾ ਵਾਈਸ ਪਿ੍ੰਸੀਪਲ, ਸੁਨੀਲ ਕੁਮਾਰ ਡੋਗਰਾ ਨੇ ਨੈਸ਼ਨਲ ਟੀਮ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਅਧਿਆਪਕ, ਰਾਜ ਕੁਮਾਰ, ਆਰ.ਕੇ ਗਰਗ, ਜਸਪ੍ਰੀਤ ਸਿੰਘ, ਸੁਨੀਲ ਕੁਮਾਰ, ਅਬਦੁਲ ਰਹਿਮਾਨ ਆਦਿ ਸਕੂਲ ਸਟਾਫ ਹਾਜ਼ਰ ਸਨ |