30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂਹਰਸਹਾਏ ਵਲੋਂ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 06-06-2026
ਗੁਰੂਹਰਸਹਾਏ, 5 ਜੂਨ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮਹੀਨਾਵਾਰ ਜਨਰਲ ਮੀਟਿੰਗ ਬਿਜਲੀ ਦਫਤਰ ਗੁਰੂਹਰਸਹਾਏ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪਰਵਿੰਦਰ ਸਿੰਘ ਨੇ ਕੀਤੀ | ਮੀਟਿੰਗ ਵਿਚ ਕੰਮਕਾਰਾਂ, ਫ਼ੰਡ ਅਤੇ ਜਥੇਬੰਦੀ ਦੇ ਮੰਡਲ ਪ੍ਰਧਾਨ ਦੀ ਸਿਆਸੀ ਅਧਾਰ 'ਤੇ ਹੋਈ ਬਦਲੀ ਦੇ ਲੱਗੇ ਏਜੰਡਿਆਂ 'ਤੇ ਵਿਚਾਰ ਹੋਈ | ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਜੋ ਸਾਥੀ ਸ਼ੇਰ ਸਿੰਘ ਮੰਡਲ ਪ੍ਰਧਾਨ ਦੀ ਬਦਲੀ ਜਲਾਲਾਬਾਦ ਵਿਧਾਇਕ ਜਗਦੀਪ ਗੋਲਡੀ ਨੇ ਸਿਆਸੀ ਅਧਾਰ 'ਤੇ ਬਦਲੀ ਕਰਵਾਈ ਹੈ | ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਜਲਾਲਾਬਾਦ ਡਵੀਜ਼ਨ ਦੀਆਂ 5 ਸਬ ਡਵੀਜ਼ਨ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ ਹਨ | ਟੈਕਨੀਕਲ ਸਰਵਿਸ ਯੂਨੀਅਨ ਵਲੋਂ ਇਸ ਸਬੰਧ 'ਚ 8 ਜੂਨ ਨੂੰ ਵਿਸ਼ਾਲ ਰੋਸ ਧਰਨਾ ਅਤੇ ਜਲਾਲਾਬਾਦ ਸ਼ਹਿਰ ਵਿਚ ਰੋਸ ਮਾਰਚ ਕੱਢਿਆਂ ਜਾਵੇਗਾ | ਇਸ ਰੋਸ ਮਾਰਚ ਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੀਆਂ | ਸਕੱਤਰ ਸੁਖਦੇਵ ਸਿੰਘ ਨੇ ਸਾਥੀਆਂ ਨੂੰ ਅਪੀਲ ਕੀਤੀ ਸ਼ਤ ਪ੍ਰਤੀਸ਼ਤ ਹਾਜ਼ਰੀ ਜ਼ਰੂਰੀ ਹੈ | ਮੀਟਿੰਗ ਵਿਚ ਡਵੀਜ਼ਨ ਆਗੂ ਸਾਥੀ ਜਸਵਿੰਦਰ ਪਾਲ, ਸ/ਅ ਸ/ਡ ਦੇ ਪ੍ਰਧਾਨ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਸੰਦੀਪ ਕੁਮਾਰ, ਸਕੱਤਰ ਕਰਨ ਸ਼ਰਮਾ, ਸਕੱਤਰ ਸੁਖਦੇਵ ਸਿੰਘ ਸ/ਡ ਡਵੀਜ਼ਨ ਆਗੂ ਦਵਿੰਦਰ ਸਿੰਘ, ਸੰਦੀਪ ਬੱਟੀ, ਮੰਦਰ ਸਿੰਘ ਅਤੇ ਨਾਨਕ ਚੰਦ, ਜਸਪਾਲ ਸਿੰਘ ਬਿੱਟਾ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰਦੀਪ ਸਿੰਘ ਪੀ.ਸੀ.ਐੱਸ. ਨੇ ਗੁਰੂਹਰਸਹਾਏ ਦੇ ਐੱਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਕੋਲੋਂ 30 ਲੱਖ ਰੁਪਏ ਦੀ ਨਗਦੀ ਬਰਾਮਦ, ਦੋ ਵਿਅਕਤੀ ਕਾਬੂ
Ad Position 24