11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਫ਼ਤ ਸਪਾਈਰੋਮੈਟਰੀ ਕੈਂਪ 8 ਨੂੰ

Ad Position 21
No active advertisement
ਅਜੀਤ ਡੈਸਕ 07-06-2026
ਫ਼ਿਰੋਜ਼ਪੁਰ, 6 ਜੂਨ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਖੇ ਉਜਾਲਾ ਸਿਗਨਸ ਹਸਪਤਾਲਾਂ ਨਾਲ ਸਾਂਝੇਦਾਰੀ ਅਤੇ ਸ਼ਿਵ ਸ਼ੰਕਰ ਰਾਮ ਲੀਲ੍ਹਾ ਕਮੇਟੀ ਦੇ ਸਹਿਯੋਗ ਨਾਲ 8 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ ਮੁਫ਼ਤ ਸਪਾਈਰੋਮੈਟਰੀ ਕੈਂਪ ਦਾ ਆਯੋਜਨ ਕੀਤਾ ਗਿਆ ਹੈ | ਜਿਸ ਦਾ ਮੁੱਖ ਉਦੇਸ਼ ਸਪਾਈਰੋਮੈਟਰੀ ਰਾਹੀਂ ਮੁਫ਼ਤ ਫੇਫੜਿਆਂ ਦੇ ਕੰਮ ਦੀ ਜਾਂਚ ਪ੍ਰਦਾਨ ਕਰਨਾ ਹੈ | ਜਾਣਕਾਰੀ ਸਾਂਝੀ ਕਰਦੇ ਹੋਏ ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ''ਸਾਹ ਦੀਆਂ ਬਿਮਾਰੀਆਂ ਅਜੋਕੇ ਸਮੇਂ ਦੀ ਇਕ ਵਧਦੀ ਚਿੰਤਾ ਹੈ 'ਤੇ ਖ਼ਾਸ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਜਿੱਥੇ ਜਲਦੀ ਨਿਦਾਨ ਵਿਚ ਅਕਸਰ ਦੇਰੀ ਹੁੰਦੀ ਹੈ | ਇਸ ਲਈ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਖੇ ਉਜਾਲਾ ਸਿਗਨਸ ਅਤੇ ਸ਼ਿਵ ਸ਼ੰਕਰ ਰਾਮ ਲੀਲ੍ਹਾ ਕਮੇਟੀ ਦੇ ਨਾਲ ਇਸ ਮੁਫ਼ਤ ਸਪਾਇਰੋਮੈਟਰੀ ਕੈਂਪ ਰਾਹੀਂ ਦਮਾ, ਸੀ.ਓ.ਪੀ.ਡੀ ਅਤੇ ਹੋਰ ਪੁਰਾਣੀਆਂ ਫੇਫੜਿਆਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਿਚ ਮਦਦ ਕਰਨਾ ਹੈ | ਕੈਂਪ ਦੌਰਾਨ ਡਾਕਟਰ ਚੇਤਨ ਕੁਮਾਰ ਐਨ.ਜੀ., ਸੀਨੀਅਰ ਸਲਾਹਕਾਰ-ਪਲਮੋਨੋਲੋਜੀ ਅਤੇ ਕਿ੍ਟੀਕਲ ਕੇਅਰ, ਡਾਕਟਰ ਚਰਨਜੀਤ ਸਿੰਘ, ਸੀਨੀਅਰ ਸਲਾਹਕਾਰ-ਇੰਟਰਨਲ ਮੈਡੀਸਨ ਅਤੇ ਡਾਕਟਰ ਪ੍ਰਦੀਪ ਕੁਮਾਰ ਮਿੱਤਲ, ਸਲਾਹਕਾਰ-ਇੰਟਰਨਲ ਮੈਡੀਸਨ ਦੁਆਰਾ ਮਾਹਿਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਸੁਵਿਧਾ ਨਿਰਦੇਸ਼ਕ ਡਾ. ਅਭਿਸ਼ੇਕ ਅਰੋੜਾ ਅਤੇ ਸ਼ਿਵ ਸ਼ੰਕਰ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਰਿੰਕੂ ਸ਼ਰਮਾ ਦੁਆਰਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੀ.ਐਮ.ਐੱਫ ਅਤੇ ਡੀ.ਟੀ.ਐੱਫ ਵਲੋਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਤਸ਼ੱਦਦ ਦੀ ਨਿਖੇਧੀ ਅਗਲੀ ਖ਼ਬਰ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਵਲੋਂ ਪਟਿਆਲਾ ਵਿਖੇ ਬੇਰੁਜ਼ਗਾਰਾਂ ਉੱਤੇ ਹੋਏ ਲਾਠੀਚਾਰਜ ਦੀ ਨਿੰਦਾ
Ad Position 24