11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

-ਮਾਮਲਾ ਪਿੰਡ ਮਹੀਆਂਵਾਲਾ ਕਲਾਂ ਵਾਸੀਆਂ ਵਲੋਂ ਬਣਾਏ ਗਏ ਬੱਸ ਸਟੈਂਡ ਨੂੰ ਢਾਉਣ ਦਾ- ਅਵਤਾਰ ਸਿੰਘ ਜ਼ੀਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ

Ad Position 21
No active advertisement
ਅਜੀਤ ਡੈਸਕ 07-06-2026
ਜ਼ੀਰਾ, 6 ਜੂਨ (ਰਜਨੀਸ਼ ਕਥੂਰੀਆ)-ਪਿੰਡ ਮਹੀਆਂਵਾਲਾ ਕਲਾਂ ਵਿਖੇ ਜਾਂਦੀ ਸੜਕ 'ਤੇ ਸਥਿਤ ਪਿੰਡ ਦੇ ਐਂਟਰੀ ਗੇਟ ਦੇ ਨਾਲ ਨੈਸ਼ਨਲ ਹਾਈਵੇ ਨੰਬਰ-54 ਤੇ ਭਗਤ ਦੁਨੀ ਚੰਦ ਸਮਾਧੀ ਕਮੇਟੀ ਵਲੋਂ ਉਸਾਰੇ ਗਏ ਆਰਜ਼ੀ ਬੱਸ ਸਟੈਂਡ ਨੂੰ ਢਾਹੁਣ ਪਿੱਛੇ ਪਿੰਡ ਦੇ ਸਰਪੰਚ, ਭਗਤ ਦੁਨੀ ਚੰਦ ਸਮਾਧੀ ਕਮੇਟੀ ਮਹੀਆਂਵਾਲਾ ਕਲਾਂ ਦੇ ਆਗੂਆਂ, ਰਾਜਨੀਤਿਕ ਪਾਰਟੀਆਂ ਅਤੇ ਕੁਝ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਜ਼ੀਰਾ ਦੇ ਇੰਚਾਰਜ ਅਵਤਾਰ ਸਿੰਘ ਜ਼ੀਰਾ ਦਾ ਹੱਥ ਹੋਣ ਸਬੰਧੀ ਲਗਾਏ ਗਏ ਦੋਸ਼ਾਂ ਦੇ ਸਬੰਧ ਵਿਚ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਲਾਈਵ ਹੋ ਕੇ ਕਿਹਾ ਹੈ ਕਿ ਜਿਸ ਦਿਨ ਇਹ ਪ੍ਰੋਗਰਾਮ ਸ਼ੁਰੂ ਹੋਇਆ ਸਾਡਾ ਵਾਰਡ ਨੰਬਰ 17 ਜੋ ਕਿ ਬੀ.ਸੀ.ਵਰਗ ਨਾਲ ਸੰਬੰਧਿਤ ਵਾਰਡ ਹੈ,ਵਿਚ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ | ਉਹਨਾਂ ਨੇ ਦੱਸਿਆ ਕਿ ਸਾਡਾ ਚੋਣ ਦਫਤਰ ਕਾਕਾ ਜੇ.ਸੀ.ਬੀ.ਵਾਲੇ ਦੇ ਦਫਤਰ ਵਿਚ ਸੀ ਅਤੇ ਮੈਨੂੰ ਕਾਕੇ ਦਾ ਫੋਨ ਆਇਆ ਕਿ ਸਾਡੀ ਪਿੰਡ ਮਹੀਆਂਵਾਲਾ ਕਲਾਂ ਵਿਖੇ ਸਥਿਤ ਜ਼ਮੀਨ ਦੇ ਅੱਗੇ ਪਿੰਡ ਵਾਸੀ ਬੱਸ ਸਟੈਂਡ ਦਾ ਕਮਰਾ ਬਣਾ ਰਹੇ ਹਨ | ਉਹਨਾਂ ਦੱਸਿਆ ਕਿ ਮੈਂ ਪਿੰਡ ਮਹੀਆਂਵਾਲਾ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਰੀ ਨੂੰ ਫੋਨ ਕੀਤਾ , ਨੇ ਦੱਸਿਆ ਕਿ ਅਸੀਂ ਬੱਸ ਸਟੈਂਡ ਬਣਾਉਣ ਲਈ ਕਮਰਾ ਬਣਾਉਣ ਲੱਗੇ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚੋਣਾਂ ਵਿਚ 2 ਦਿਨ ਬਾਕੀ ਰਹਿ ਗਏ ਹਨ ਤੁਸੀਂ ਰੁਕ ਜਾਵੋ | ਉਸ ਤੋਂ ਬਾਅਦ ਤੁਸੀਂ ਬੈਠ ਕੇ ਮਸਲਾ ਹੱਲ ਕਰ ਲੈਣਾ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੱਸ ਸਟੈਂਡ ਬਣਾਉਣ ਦੇ ਮਾਮਲੇ ਵਿੱਚ ਨਾ ਤਾਂ ਮੈਨੂੰ ਕਾਕੇ ਜੇ. ਸੀ.ਬੀ.ਵਾਲੇ ਦਾ ਕੋਈ ਫੋਨ ਆਇਆ,ਨਾ ਹੀ ਸਰਪੰਚ ਦਾ ਕੋਈ ਫੋਨ ਆਇਆ ਅਤੇ ਨਾ ਹੀ ਮੈਂ ਇਸ ਸਬੰਧ ਵਿਚ ਕਿਸੇ ਅਫਸਰ ਨੂੰ ਕੋਈ ਫੋਨ ਕੀਤਾ | ਉਹਨਾਂ ਕਿਹਾ ਕਿ ਪਿੰਡ ਵਾਸੀਆਂ,ਕੁਝ ਰਾਜਨੀਤਿਕ ਪਾਰਟੀਆਂ ਅਤੇ ਕੁਝ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਉਕਤ ਮਾਮਲੇ ਨੂੰ ਲੈ ਕੇ ਮੈਨੂੰ ਨਾਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰ ਨੌਜਵਾਨਾਂ ਤੇ ਮੁਲਾਜ਼ਮਾਂ 'ਤੇ ਹੋਇਆ ਵਹਿਸ਼ੀਆਨਾ ਲਾਠੀਚਾਰਜ ਬੇਹੱਦ ਸ਼ਰਮਨਾਕ-ਕਰਨੈਲ ਸਿੰਘ ਪੀਰ... ਅਗਲੀ ਖ਼ਬਰ ਵਿਧਾਇਕ ਕਟਾਰੀਆ ਨੇ ਨਗਰ ਪੰਚਾਇਤ ਦੇ ਪ੍ਰਧਾਨ ਦੇ ਜਨਮ ਦਿਨ ਮੌਕੇ ਕੱਟਿਆ ਕੇਕ
Ad Position 24