23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ੍ਰੀਮਦ ਭਾਗਵਤ ਕਥਾ ਸ਼ੁਰੂ

Ad Position 21
No active advertisement
ਅਜੀਤ ਡੈਸਕ 08-06-2026
ਫ਼ਾਜ਼ਿਲਕਾ, 7 ਜੂਨ (ਦਵਿੰਦਰ ਪਾਲ ਸਿੰਘ)-ਸਥਾਨਕ ਮੁਲਤਾਨੀ ਚੁੰਗੀ ਚੌਕ ਦੇ ਨਜ਼ਦੀਕ ਸਿੱਧ ਸ੍ਰੀ ਹਨੂਮਾਨ ਮੰਦਰ ਦੇ ਸਾਹਮਣੇ ਸਥਿਤ ਸ਼ਹਿਰ ਦੀ ਸਭ ਤੋਂ ਪ੍ਰਾਚੀਨ ਸੰਤਾਂ ਦੀ ਤਪੋ ਭੂਮੀ 'ਬਲਵੰਤ ਗਿਰੀ ਡੇਰੇ' ਵਿਖੇ ਸ੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਸ਼ਰਧਾ ਭਾਵਨਾ ਨਾਲ ਹੋਈ | 12 ਜੂਨ ਤੱਕ ਚੱਲਣ ਵਾਲੀ ਇਸ ਪਵਿੱਤਰ ਕਥਾ ਦੌਰਾਨ ਵਰਿੰਦਾਵਨ ਧਾਮ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪਰਵਿੰਦਰ ਮਹਾਰਾਜ ਨੇ ਪੁਰਸ਼ੋਤਮ ਮਹੀਨੇ (ਮਾਸ) ਵਿਚ ਹੋਣ ਵਾਲੀ ਇਸ ਕਥਾ ਦੀ ਮਹਿਮਾ ਦੱਸੀ ਅਤੇ ਪ੍ਰਮਾਤਮਾ ਦੀ ਭਗਤੀ ਦੇ ਮਾਰਗ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ | ਡੇਰੇ ਦੇ ਗੱਦੀਨਸ਼ੀਨ ਸੰਤ ਮਹਿੰਦਰ ਗਿਰੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਭਗਤਾਂ ਨੂੰ ਇਸ ਕਥਾ ਦੇ ਪ੍ਰਸੰਗ ਵਿਚ ਸ਼ਾਮਲ ਹੋ ਕੇ ਪੁੰਨ ਦੇ ਭਾਗੀ ਬਣਨ ਦਾ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ 3 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੁਧਿਆਣਾ-ਅਪਰਾਧਨਾਮਾ
Ad Position 24