03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਹੁੰ ਚੁੱਕਣ ਤੋਂ ਪਹਿਲਾਂ ਹੀ ਵਾਰਡ ਨੰਬਰ ਦੋ ਵਿਚ ਗੂੰਜਣ ਲੱਗੀਆਂ ਦਵਿੰਦਰ ਪਹਿਲਵਾਨ ਦੀਆਂ ਚਰਚਾਵਾਂ

Ad Position 21
No active advertisement
ਅਜੀਤ ਡੈਸਕ 10-06-2026
• ਲੋਕਾਂ ਨੇ ਪਾਰਕ ਦੀ ਸੁੰਦਰਤਾ ਅਤੇ ਵਿਕਾਸ ਦੀ ਰੱਖੀ ਮੰਗ
ਫਿਰੋਜ਼ਪੁਰ, 9 ਜੂਨ(ਸੁਖਵਿੰਦਰ ਸਿੰਘ)-ਵਾਰਡ ਨੰਬਰ-2 ਤੋਂ ਚੁਣੇ ਗਏ ਨੌਜਵਾਨ ਐਮ.ਸੀ. ਦਵਿੰਦਰ ਸਿੰਘ ਪਹਿਲਵਾਨ ਨੇ ਅਜੇ ਅਧਿਕਾਰਕ ਤੌਰ 'ਤੇ ਅਹੁਦਾ ਵੀ ਨਹੀਂ ਸੰਭਾਲਿਆ, ਪਰ ਲੋਕਾਂ ਦੇ ਦਿਲਾਂ ਵਿਚ ਆਪਣੀ ਮਜ਼ਬੂਤ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ | ਇਲਾਕੇ ਵਿਚ ਹਰ ਪਾਸੇ ਪਹਿਲਵਾਨ ਦੀ ਕਾਰਜਸ਼ੈਲੀ, ਲੋਕਾਂ ਨਾਲ ਸਿੱਧੇ ਸੰਪਰਕ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਚਰਚਾ ਹੋ ਰਹੀ ਹੈ | ਖ਼ਾਸ ਕਰਕੇ ਬੇਦੀ ਕਾਲੋਨੀ ਫ਼ੇਜ਼-2 ਦੇ ਵਸਨੀਕ ਉਨ੍ਹਾਂ ਦੀ ਸਰਗਰਮੀ ਦੀ ਖੁੱਲ੍ਹ ਕੇ ਸ਼ਲਾਘਾ ਕਰ ਰਹੇ ਹਨ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਕਈ ਨੁਮਾਇੰਦੇ ਆਏ ਅਤੇ ਚਲੇ ਗਏ, ਪਰ ਚੋਣ ਜਿੱਤਣ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਦਵਿੰਦਰ ਪਹਿਲਵਾਨ ਨੇ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਲਈ ਪਹਿਲ ਕਦਮੀ ਕੀਤੀ ਹੈ | ਉਸ ਨੇ ਲੋਕਾਂ ਦੇ ਮਨਾਂ ਵਿਚ ਨਵੀਂ ਉਮੀਦ ਅਤੇ ਭਰੋਸਾ ਪੈਦਾ ਕੀਤਾ ਹੈ | ਲੋਕਾਂ ਵੱਲੋਂ ਬੇਦੀ ਕਾਲੋਨੀ ਫ਼ੇਜ਼ 2 ਦੇ ਪਾਰਕ ਦੀ ਸੁੰਦਰਤਾ ਅਤੇ ਵਿਕਾਸ ਦੀ ਮੰਗ ਰੱਖੀ ਗਈ | ਜਿਸ 'ਤੇ ਦਵਿੰਦਰ ਪਹਿਲਵਾਨ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਾਰਕ ਨੂੰ ਆਧੁਨਿਕ ਅਤੇ ਆਕਰਸ਼ਕ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਲਾਕਾ ਵਾਸੀਆਂ ਨੂੰ ਇਸ ਦਾ ਨਤੀਜਾ ਨਜ਼ਰ ਆਵੇਗਾ | ਦਵਿੰਦਰ ਪਹਿਲਵਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਜੋ ਵਿਸ਼ਵਾਸ ਜਤਾਇਆ ਹੈ | ਉਹ ਉਸ ਨੂੰ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੰਨਦੇ ਹਨ |
ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸਮੇਂ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇਗਾ | ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਅੱਜ ਦੀ ਰਾਜਨੀਤੀ ਨੂੰ ਅਜਿਹੇ ਜਜ਼ਬੇ ਵਾਲੇ ਨੌਜਵਾਨਾਂ ਦੀ ਲੋੜ ਹੈ, ਜੋ ਸਿਰਫ਼ ਵਾਅਦੇ ਨਾ ਕਰਨ ਸਗੋਂ ਲੋਕਾਂ ਦੇ ਵਿਚ ਰਹਿ ਕੇ ਕੰਮ ਵੀ ਕਰਨ | ਲੋਕਾਂ ਨੇ ਕਿਹਾ ਕਿ ਦਵਿੰਦਰ ਪਹਿਲਵਾਨ ਨੇ ਆਪਣੇ ਕੰਮ ਕਰਨ ਦੇ ਅੰਦਾਜ਼ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੌਜਵਾਨਾਂ ਨੂੰ ਮੌਕਾ ਮਿਲੇ ਤਾਂ ਉਹ ਇਲਾਕੇ ਦੀ ਤਸਵੀਰ ਅਤੇ ਤਕਦੀਰ ਦੋਵੇਂ ਬਦਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਵਲੋਂ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਬਾਰੀਕੀ ਨਾਲ ਚੈਕਿੰਗ ਅਗਲੀ ਖ਼ਬਰ ਬੀਬੀ ਰਾਜਬੀਰ ਕੌਰ ਇਸਤਰੀ ਵਿੰਗ ਹਲਕਾ ਗੁਰੂਹਰਸਹਾਏ ਦੀ ਪ੍ਰਧਾਨ ਨਿਯੁਕਤ
Ad Position 24