04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ਿਰੋਜ਼ਪੁਰ ਮੰਡਲ ਵਿਚ ਮਨਾਇਆ ਗਿਆ ਅੰਤਰਰਾਸ਼ਟਰੀ ਸਮਪਾਰ ਫਾਟਕ ਜਾਗਰੂਕਤਾ ਦਿਵਸ

Ad Position 21
No active advertisement
ਅਜੀਤ ਡੈਸਕ 11-06-2026
ਫ਼ਿਰੋਜ਼ਪੁਰ, 10 ਜੂਨ (ਰਾਕੇਸ਼ ਚਾਵਲਾ)-ਰੇਲਵੇ ਕਰਾਸਿੰਗਾਂ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਅੱਜ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਅਤੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ ਦੇ ਮਾਰਗ ਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੁਆਰਾ ਅੰਤਰਰਾਸ਼ਟਰੀ ਸਮਪਾਰ (ਲੈਵਲ ਕਰਾਸਿੰਗ) ਫਾਟਕ ਜਾਗਰੂਕਤਾ ਦਿਵਸ ਮਨਾਇਆ ਗਿਆ |ਇਸ ਮੌਕੇ ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦੇ ਸੁਰੱਖਿਆ ਸੰਗਠਨ ਦੁਆਰਾ 9 ਜੂਨ 2026 ਨੂੰ ਮੰਡਲ ਦੇ ਵੱਖ-ਵੱਖ ਸਮਪਾਰ ਫਾਟਕਾਂ 'ਤੇ ਗੇਟਮੈਨਾਂ, ਸੜਕ ਉਪਭੋਗਤਾਵਾਂ ਅਤੇ ਆਮ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਸੁਰੱਖਿਆ ਮੁਹਿੰਮ ਚਲਾਈ ਗਈ | ਇਸ ਦੌਰਾਨ ਪੈਂਫਲੇਟ ਵੰਡੇ ਗਏ | ਸੜਕ ਉਪਭੋਗਤਾਵਾਂ ਅਤੇ ਆਮ ਜਨਤਾ ਦੀ ਕਾਊਾਸਲਿੰਗ ਕੀਤੀ ਗਈ | ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਬੰਦ ਕਰਾਸਿੰਗ ਦੇ ਹੇਠਾਂ ਤੋਂ ਲੰਘਣਾ ਦੰਡ ਯੋਗ ਅਪਰਾਧ ਹੈ | ਰੇਲਵੇ ਟਰੈਕ ਪਾਰ ਕਰਦੇ ਸਮੇਂ ਈਅਰਫੋਨ ਦੀ ਵਰਤੋਂ, ਮੋਬਾਈਲ ਫ਼ੋਨ 'ਤੇ ਗੱਲਬਾਤ ਅਤੇ ਮਿਊਜ਼ਿਕ ਸਿਸਟਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਇਸ ਦੌਰਾਨ ਮੰਡਲ ਦੇ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਵੱਖ-ਵੱਖ ਰੇਲ ਖੰਡਾਂ 'ਤੇ ਸਥਿਤ ਸਮਪਾਰ ਫਾਟਕਾਂ 'ਤੇ 7451 ਨਾਗਰਿਕਾਂ/ਸੜਕ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਵਰਤਣ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਦੌਰਾਨ ਪੱਟੀ ਅਤੇ ਲੋਹੀਆ ਖ਼ਾਸ ਰੇਲਵੇ ਸਟੇਸ਼ਨਾਂ 'ਤੇ ਲਗਭਗ 122 ਗੇਟਮੈਨਾਂ ਅਤੇ ਟਰੈਕਮੈਨਾਂ ਨੂੰ ਸੰਚਾਲਨ ਦੇ ਸਬੰਧ ਵਿਚ ਸਲਾਹ ਅਤੇ ਜਾਗਰੂਕਤਾ ਪ੍ਰਦਾਨ ਕਰਕੇ ਸੁਰੱਖਿਆ ਸਭਾ ਆਯੋਜਿਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਬ-ਜੂਨੀਅਰ ਹਾਕੀ ਕੱਪ ਜੇਤੂ ਖਿਡਾਰਨ ਦਾ ਕਾਂਗਰਸ ਪਾਰਟੀ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜ ਮਾਰਗ ਬਣਾਉਣ ਵੱਲ ਵੱਡਾ ਕਦਮ, ਡੀ. ਪੀ. ਆਰ. ਤਿਆਰ ਕਰਨ ਦੇ ਨਿਰਦੇਸ਼
Ad Position 24