04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਵਿਚ ਜਾਦੂਗਰ ਸਮਰਾਟ ਅਜੂਬਾ ਦੇ ਕਰਤਬਾਂ ਨੇ ਬੰਨਿ੍ਹਆ ਸਮਾਂ

Ad Position 21
No active advertisement
ਐੱਸ.ਬੀ.ਐੱਸ ਕਾਲਜ ਆਫ਼ ਨਰਸਿੰਗ ਦੇ ਅਧਿਆਪਕਾਂ ਦੇ ਰੂਬਰੂ ਹੁੰਦੇ ਜਾਦੂਗਰ ਸਮਰਾਟ ਅਜੂਬਾ ਅਤੇ ਸਨਮਾਨਿਤ ਕਰਦੇ ਚੇਅਰਮੈਨ ਧਰਮਪਾਲ ਬਾਂਸਲ ਨਾਲ ਪੰਡਤ ਅਨਿਲ ਸ਼ਰਮਾ 'ਤੇ ਹੋਰ | ਅਜੀਤ ਤਸਵੀਰ <br/> 11-06-2026
ਫ਼ਿਰੋਜ਼ਪੁਰ, 10 ਜੂਨ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਫ਼ਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਵਿਲੱਖਣ ਅਤੇ ਮਨੋਰੰਜਨ ਭਰਪੂਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਜਾਦੂਗਰ ਸਮਰਾਟ ਅਜੂਬਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਆਪਣੇ ਹੈਰਾਨੀਜਨਕ ਜਾਦੂਈ ਕਰਤੱਵਾਂ ਰਾਹੀਂ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਪ੍ਰੋਗਰਾਮ ਵਿਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਮਹਿਮਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਜਾਦੂਗਰ ਸਮਰਾਟ ਅਜੂਬਾ ਅਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੇ ਗਏ ਅਦਭੁਤ ਜਾਦੂਈ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਹਰ ਕਰਤਬ 'ਤੇ ਵਿਦਿਆਰਥੀਆਂ ਅਤੇ ਮਹਿਮਾਨਾਂ ਵਲੋਂ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਗਈ | ਇਸ ਮੌਕੇ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਲਾ ਅਤੇ ਸੱਭਿਆਚਾਰ ਸਮਾਜ ਨੂੰ ਜੋੜਨ ਅਤੇ ਜੀਵਨ ਵਿਚ ਖ਼ੁਸ਼ੀ, ਉਤਸ਼ਾਹ ਅਤੇ ਨਵੀਂ ਸੋਚ ਦਾ ਸੰਚਾਰ ਕਰਨ ਦੇ ਪ੍ਰਭਾਵਸ਼ਾਲੀ ਸਾਧਨ ਹਨ | ਉਨ੍ਹਾਂ ਸਮਰਾਟ ਅਜੂਬਾ ਦੀ ਕਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਆਤਮ-ਵਿਸ਼ਵਾਸ ਅਤੇ ਸਕਾਰਾਤਮਿਕ ਸੋਚ ਨੂੰ ਪ੍ਰਫੁੱਲਿਤ ਕਰਦੇ ਹਨ | ਪ੍ਰੋਗਰਾਮ ਦੇ ਅੰਤ ਵਿਚ ਕਾਲਜ ਪ੍ਰਬੰਧਕਾਂ ਵਲੋਂ ਜਾਦੂਗਰ ਸਮਰਾਟ ਅਜੂਬਾ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜਾਦੂਗਰ ਸਮਰਾਟ ਅਜੂਬਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕਰਨ ਵਾਲਿਆਂ ਵਿਚ ਪਿ੍ੰਸੀਪਲ ਸੁਖਦੀਪ ਕੌਰ, ਡਾ.ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਪਵਨ ਕਾਲੀਆ, ਪਰਮਿੰਦਰ ਸਿੰਘ, ਕੈਲਾਸ਼ ਸ਼ਰਮਾ, ਨਰੇਸ਼ ਸ਼ਰਮਾ ਪ੍ਰਧਾਨ, ਬ੍ਰਾਹਮਣ ਸਭਾ, ਪੰਡਿਤ ਅਨਿਲ ਸ਼ਰਮਾ ਅਤੇ ਬੌਬੀ ਖੁਰਾਨਾ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਮਨ ਕੁਮਾਰੀ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਵਿਚ ਬਤੌਰ ਸੁਪਰਡੈਂਟ ਸੰਭਾਲਿਆ ਅਹੁਦਾ ਅਗਲੀ ਖ਼ਬਰ ਭਾਜਪਾ ਆਗੂ ਓ.ਪੀ. ਧਨਖੜ ਅਤੇ ਮਨੋਰੰਜਨ ਕਾਲੀਆ ਦਾ ਸਨਮਾਨ
Ad Position 24