08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਫ਼ਿਰੋਜ਼ਪੁਰ ਰੇਲ ਮੰਡਲ ਵਿਚ ਕੰਟੇਨਰ ਮਾਲ ਢੋਆ-ਢੁਆਈ ਵਿਚ ਸ਼ਾਨਦਾਰ ਵਾਧਾ

Ad Position 21
No active advertisement
ਅਜੀਤ ਡੈਸਕ 14-06-2026
ਫ਼ਿਰੋਜ਼ਪੁਰ, 13 ਜੂਨ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਨੇ ਆਪਣੇ ਨਿਰੰਤਰ ਯਤਨਾਂ ਸਦਕਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ | ਵੱਖ-ਵੱਖ ਭਾਈਵਾਲਾਂ ਨਾਲ ਨਿਯਮਿਤ ਮੀਟਿੰਗਾਂ ਅਤੇ ਬਿਹਤਰ ਤਾਲਮੇਲ ਦੇ ਚੱਲਦਿਆਂ, ਫ਼ਿਰੋਜ਼ਪੁਰ ਮੰਡਲ ਨੇ ਅਪ੍ਰੈਲ 2026 ਅਤੇ ਮਈ 2026 ਦੌਰਾਨ 194 ਰੈਕ ਕਨਟੇਨਰ ਲੋਡਿੰਗ ਦਰਜ ਕੀਤੀ ਹੈ | ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ 187 ਰੈਕ ਦੇ ਮੁਕਾਬਲੇ ਲਗਭਗ 3.7 ਪ੍ਰਤੀਸ਼ਤ ਵੱਧ ਹੈ | ਇਸ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੇ ਮਾਲ ਆਵਾਜਾਈ ਵਿਚ ਵਾਧਾ ਹੋਇਆ ਹੈ, ਸਗੋਂ ਰੇਲ ਮਾਲੀਏ ਵਿਚ ਵੀ ਚੋਖਾ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਵੱਲੋਂ ਕਿਫ਼ਾਇਤੀ, ਸਮੇਂ ਸਿਰ ਅਤੇ 'ਡੋਰ-ਟੂ-ਡੋਰ' ਸੇਵਾ ਪ੍ਰਦਾਨ ਕਰਨ ਨਾਲ ਵਪਾਰੀਆਂ ਦਾ ਰੇਲਵੇ 'ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ | ਇਹ ਪ੍ਰਾਪਤੀ ਫ਼ਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਜਪ੍ਰਣਾਲੀ, ਸੁਚੱਜੇ ਤਾਲਮੇਲ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਜਨਕ ਸੇਵਾਵਾਂ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਘਾਹ-ਫੂਸ ਨੂੰ ਲਗਾਈ ਅੱਗ ਤੋਂ ਔਰਤਾਂ 'ਚ ਹੋਈ ਬਹਿਸਬਾਜ਼ੀ ਅਗਲੀ ਖ਼ਬਰ ਰਾਹਗੀਰਾਂ ਦੀ ਖ਼ੱਜਲ-ਖ਼ੁਆਰੀ ਜਾਰੀ ਰਹੀ ਤਾਂ ਵੱਡਾ ਸੰਘਰਸ਼ ਵਿੱਢੇਗੀ ਭਾਕਿਯੂ ਪੰਜਾਬ-ਸੰਧੂ
Ad Position 24