06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 15-06-2026

ਜਨਰਲ ਬਾਡੀ ਦੀ ਮੀਟਿੰਗ 20 ਨੂੰ ਮੋਗਾ ਵਿਖੇ -ਜਸਵੰਤ ਦਾਨੀ
ਮੋਗਾ, 14 ਜੂਨ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਪੈਟਰਨ ਵੀ.ਪੀ. ਸੇਠੀ, ਵਾਈਸ ਚੇਅਰਮੈਨ ਕੇਵਲ ਬਾਂਸਲ ਤੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਦਾਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੁਸਾਇਟੀ ਦੀ ਜਨਰਲ ਬਾਡੀ ਦੀ ਬਹੁਤ ਪ੍ਰਭਾਵਸ਼ਾਲੀ, ਮਨੋਰੰਜਨ ਭਰਪੂਰ ਤੇ ਲਾਹੇਵੰਦ ਮੀਟਿੰਗ 20 ਜੂਨ ਨੂੰ ਸ਼ਾਮ 6:30 ਵਜੇ ਹੋਟਲ ਪਾਰਕ ਰਿਜੇਂਸੀ ਜ਼ੀਰਾ ਰੋਡ ਮੋਗਾ ਵਿਖੇ ਹੋਵੇਗੀ ਜਿਸ ਵਿਚ ਮੈਂਬਰ ਪਰਿਵਾਰ ਸਮੇਤ ਸ਼ਾਮਿਲ ਹੋ ਸਕਣਗੇ। ਮੀਟਿੰਗ ਵਿਚ ਸ਼ਬਦ, ਗੀਤ ਸੰਗੀਤ, ਗ਼ਜ਼ਲਾਂ, ਚੁਟਕਲੇ, ਡਾਂਸ, ਲੱਕੀ ਡਰਾਅ ਤੋਂ ਇਲਾਵਾ ਤੰਬੋਲਾ ਵੀ ਖੇਡਿਆ ਜਾਵੇਗਾ। ਮੀਟਿੰਗ ਵਿਚ ਰਾਸ਼ਟਰੀ ਪੱਧਰ ਦੇ ਮਸ਼ਹੂਰ ਡਾ. ਸੁਖਬਿੰਦਰ ਸਿੰਘ ਸਿਵੀਆ ਡਾਇਰੈਕਟਰ ਸਿਵੀਆ ਮੈਡੀਕਲ ਸਟੋਰ ਲੁਧਿਆਣਾ ਬਿਮਾਰੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ ਤੇ ਹਾਜ਼ਰ ਮੈਂਬਰਾਂ ਨੂੰ ਮੁਫ਼ਤ ਐਮਰਜੈਂਸੀ ਹਰਟ ਅਟੈਕ ਕਿੱਟ ਵੀ ਵੰਡਣਗੇ। ਸਪੈਸ਼ਲ ਛੋਟ ਕੂਪਨ ਵੀ ਦਿੱਤੇ ਜਾਣਗੇ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਜਨਰਲ ਸਕੱਤਰ ਪ੍ਰਦੀਪ ਮੰਗਲਾ, ਜੁਆਇੰਟ ਸਕੱਤਰ ਅਮਰਜੀਤ ਸਿੰਘ, ਚੀਫ਼ ਐਡਵਾਈਜ਼ਰ ਐਸ.ਕੇ. ਬਾਂਸਲ ਤੇ ਲੀਗਲ ਐਡਵਾਈਜ਼ਰ ਐਡਵੋਕੇਟ ਵਿਜੇ ਧੀਰ ਨੇ ਦੱਸਿਆ ਕਿ ਆਰਗੈਨਿਕ ਫਾਰਮਿੰਗ ਬਾਰੇ ਨੈਸ਼ਨਲ ਅਵਾਰਡੀ ਡਾ. ਹਰਨੇਕ ਸਿੰਘ ਰੋਡੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਚਾਨਣਾ ਪਾਉਣਗੇ ਤੇ ਘਰੇਲੂ ਬਗੀਚੀ ਬਾਰੇ ਦੱਸਣਗੇ। ਮੀਟਿੰਗ ਵਿਚ ਜੁਆਇੰਟ ਵਿੱਤ ਸਕੱਤਰ ਸੁਰਿੰਦਰ ਅਗਰਵਾਲ, ਵਿਮਲ ਜੈਨ, ਪ੍ਰਦੀਪ ਬਾਂਸਲ, ਗੁਰਬੀਰ ਸਿੰਘ ਜੱਸਲ, ਸ਼ੁਭਮ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਰਾਜੇਸ਼ ਜੈਸਵਾਲ, ਸੁਧੀਰ ਕੋਹਲੀ, ਰਾਜੇਸ਼ ਬੱਬੂ, ਜੁਗਿੰਦਰਪਾਲ ਜਿੰਦਲ, ਯਸ਼ਪਾਲ ਗਰੋਵਰ, ਸੀਨੀਅਰ ਮੀਤ ਪ੍ਰਧਾਨ ਤਰਲੋਕੀ ਨਾਥ ਗਰੋਵਰ, ਸਾਬਕਾ ਗਵਰਨਰ ਲਾਇਨ ਕਲੱਬ ਮੀਤ ਪ੍ਰਧਾਨ ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ, ਜਤਿੰਦਰਪਾਲ ਸਿੰਘ ਨਾਰੰਗ, ਚੀਫ਼ ਆਡੀਟਰ ਕ੍ਰਿਸ਼ਨ ਕੁਮਾਰ ਹਾਂਡਾ, ਰਜਿੰਦਰ ਸਚਦੇਵਾ, ਗੁਰਜੀਤ ਸਿੰਘ, ਪ੍ਰਦੀਪ ਬਾਂਸਲ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ 7 ਰੋਜ਼ਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਅਗਲੀ ਖ਼ਬਰ ਆਦਰਸ਼ ਸਕੂਲਾਂ ਦੇ ਸਟਾਫ਼ ਦੀਆਂ ਤਨਖ਼ਾਹਾਂ ਦਾ ਮਸਲਾ ਇਕ ਹਫ਼ਤੇ ਵਿਚ ਹੱਲ ਕਰਨ ਦਾ ਭਰੋਸਾ
Ad Position 24
No active advertisement