ਜ਼ੀਰਾ, 22 ਜੂਨ (ਪ੍ਰਤਾਪ ਸਿੰਘ ਹੀਰਾ)-ਬਾਰਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਜੀਰਾ ਵਿਖੇ ਵੱਖ ਵੱਖ ਥਾਵਾਂ ’ਤੇ ਯੋਗਾ ਦੀ ਟ੍ਰੇਨਿੰਗ ਦੇ ਰਹੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜੀਵਨ ਮੱਲ ਸਕੂਲ ਦੇ ਪ੍ਰਕਿਰਤੀ ਪਾਰਕ ਵਿਚ ਕਰਵਾਏ ਗਏ ਸਮਾਗਮ ਵਿਚ ਸੁਖਦੇਵ ਬਿੱਟੂ ਵਿਜ, ਮਲੂਕ ਸਿੰਘ ਰਿਟਾਇਰ ਤਹਿਸੀਲਦਾਰ, ਜਸਵੰਤ ਸਿੰਘ ਨਾਮਦੇਵ , ਸੁਰਜੀਤ ਕੁਮਾਰ ਚੋਧਰੀ ਪ੍ਰਧਾਨਗੀ ਮੰਡਲ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪੰਤਜਲੀ ਯੋਗ ਸੰਮਤੀ ਦੇ ਗੁਰਦੀਪ ਸਿੰਘ ਕਾਨੂੰਗੋ , ਆਰਟ ਆਫ ਲਿਵਿੰਗ ਦੇ ਅਮਰੀਕ ਸਿੰਘ ਆਹੂਜਾ , ਡਾ. ਸੁਸ਼ੀਲ ਪਾਠਕ , ਸੀ.ਐਮ ਯੋਗਸ਼ਾਲਾ ਦੇ ਅਜੀਤ ਸਿੰਘ ਪ੍ਰਕਿਰਤੀ ਕਲੱਬ ਯੋਗਸ਼ਾਲਾ ਦੇ ਗੁਰਤੇਜ ਸਿੰਘ ਗਿੱਲ, ਬਾਜ ਸਿੰਘ ਨੂੰ ਲੋਈਆਂ ਅਤੇ ਯਾਦਗਾਰੀ ਚਿੰਨ ਦੇਖ ਸਨਮਾਨ ਤੇ ਕੀਤਾ ਗਿਆ। ਇਸ ਮੌਕੇ ਜਵਾਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਯੋਗਾ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਸਵਾਰਥ ਦੇ ਸ਼ਹਿਰ ਵਾਸੀਆਂ ਨੂੰ ਯੋਗਾ ਦੀਆਂ ਕਲਾਸਾਂ ਲਗਾ ਕੇ ਤੰਦਰੁਸਤੀ ਦਾ ਹੋਕਾ ਦੇ ਰਹੇ ਹਨ। ਇਸ ਮੌਕੇ ਗੁਰਦੀਪ ਸਿੰਘ ਕਾਨੂੰਗੋ ਅਤੇ ਡਾਕਟਰ ਸੁਸ਼ੀਲ ਪਾਠਕ ਵਲੋਂ ਯੋਗ ਦਾ ਸਾਡੇ ਜੀਵਨ ਵਿਚ ਮਹੱਤਵ ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ ਗਏ। ਪ੍ਰੋਗਰਾਮ ਵਿਚ ਬਲਦੇਵ ਸਿੰਘ ਬਾਵਾ, ਅਵਤਾਰ ਸਿੰਘ ਕਾਨੂੰਗੋ, ਜੁਗਿੰਦਰ ਸਿੰਘ ਝਤਰਾ, ਮਨਜੀਤ ਸਿੰਘ ਸੰਧੂ ,ਪ੍ਰਤਾਪ ਸਿੰਘ, ਪਰਮਜੀਤ ਸਿੰਘ ਪੱਬੀ, ਦਲਜੀਤ ਸਿੰਘ ਗਿੱਲ, ਗੁਰਦੀਪ ਸਿੰਘ ਪੰਡੋਰੀ , ਹਰਜੀਤ ਸਿੰਘ ਸਚਦੇਵਾ , ਗੁਰਚਰਨ ਸਿੰਘ ਢਿੱਲੋਂ, ਮਨਦੀਪ ਸਿੰਘ ਸੱਗੂ , ਹਰਜਿੰਦਰ ਸਿੰਘ ਨਾਰੰਗ , ਸਤਨਾਮ ਸਿੰਘ ਬਾਠ , ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾਂ ਜੇ ਈ , ਧਰਮਪਾਲ ਹਾਂਡਾ , ਗੁਰਭੇਜ ਸਿੰਘ ਸਿੱਧੂ, ਜੁਗਰਾਜ ਸਿੰਘ ਭੂਈ ਆਦਿ ਹਾਜ਼ਿਰ ਸਨ।