ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨਗਰ ਕੌਂਸਲ ਚੋਣਾਂ ਗੁਰੂਹਰਸਹਾਏ 5 ਨੂੰ *ਸ਼੍ਰੌਮਣੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਸਰਗਰਮੀਆਂ ਤੇਜ਼ *ਆਪ ਵੀ ਦਿਲਚਸਪ ਅਤੇ ਭਾਜਪਾ ਨੇ ਨਹੀਂ ਖੋਲੇ ਪੱਤੇ

Ad Position 21
No active advertisement
ਅਜੀਤ ਡੈਸਕ 23-06-2026
ਗੁਰੂਹਰਸਹਾਏ, 22 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਜੋ 5 ਜੁਲਾਈ ਨੂੰ ਹੋ ਰਹੀਆਂ ਹਨ, ਉਸ ਲਈ ਨਾਮਜਦਗੀਆਂ ਦੇ ਪਹਿਲੇ ਦਿਨ ਭਾਵੇਂ ਕੋਈ ਵੀ ਨਾਮਜਦਗੀ ਪੱਤਰ ਦਾਖਲ ਨਹੀਂ ਹੋਇਆ, ਪਰ ਗੁਰੂਹਰਸਹਾਏ ਹਲਕੇ ਅੰਦਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਇਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਅਤੇ ਭਾਜਪਾ ਵੀ ਉਮੀਦਵਾਰ ਉਤਾਰੇਗੀ, ਉਥੇ ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਲਈ ਸਭ ਤੋਂ ਤੇਜ ਸਰਗਰਮੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪਾਰਟੀ ਉਮੀਦਵਾਰਾਂ ਵਲੋਂ ਆਪਣੇ ਕਾਜਗ ਪੱਤਰ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਪਹਿਲ ਦੇ ਅਧਾਰ ’ਤੇ ਨਾਮਜਦਗੀਆਂ ਪੱਤਰ ਦਾਖਲ ਕੀਤੀਆਂ ਜਾ ਸਕਣ । ਗੁਰੂਹਰਸਹਾਏ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ਜਿਨਾਂ ਵਿਚ ਵਾਰਡ ਨੰਬਰ 4 ਵਾਰਡ ਨੰਬਰ 8 ਅਤੇ ਵਾਰਡ ਨੰਬਰ 15 ਨੂੰ ਐਸ.ਸੀ ਕੋਟੇ ਲਈ ਰਾਖਵਾਂ ਕੀਤਾ ਗਿਆ ਹੈ, ਵਾਰਡ ਨੰਬਰ 3 ਅਤੇ ਵਾਰਡ ਨੰਬਰ 13 ਐਸ.ਸੀ ਔਰਤ ਲਈ ਰਾਖਵਾਂ ਕੀਤਾ ਗਿਆ ਹੈ। ਵਾਰਡ ਨੰਬਰ 6 ਬੀ.ਸੀ ਉਮੀਦਵਾਰ ਲਈ ਰਾਖਵਾਂ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵਾਰਡ ਨੰਬਰ 1 ਵਾਰਡ ਨੰਬਰ 5 ਵਾਰਡ ਨੰਬਰ 7 ਵਾਰ ਨੰਬਰ 9 ਵਾਰਡ ਨੰਬਰ 11ਜਨਰਲ ਔਰਤਾਂ ਲਈ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 2 ਵਾਰਡ ਨੰਬਰ 10 ,ਵਾਰਡ ਨੰਬਰ 12 , ਵਾਰਡ ਨੰਬਰ 14 ਜਰਨਲ ਕੈਟਾਗਰੀ ਦੇ ਉਮੀਦਵਾਰਾਂ ਲਈ ਰੱਖਿਆ ਗਿਆ ਹੈ। ਇਹਨਾਂ 15 ਵਾਰਡਾ ਅੰਦਰ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ ।ਪ੍ਰਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਸਖਤ ਮੁਕਾਬਲੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਦ ਕਿ ਕੁਝ ਵਾਰਡਾਂ ਅੰਦਰ ਆਮ ਆਦਮੀ ਦੇ ਉਮੀਦਵਾਰ ਵੀ ਮੁਕਾਬਲਾ ਕਰਦੇ ਨਜ਼ਰ ਆਉਣਗੇ ਇਹਨਾਂ ਵਾਰਡਾਂ ਅੰਦਰ ਭਾਜਪਾ ਆਪਣੇ ਪੱਧਰ ’ਤੇ ਪਹਿਲੀ ਵਾਰ ਚੋਣਾਂ ’ਚ ਉਤਰ ਰਹੀ ਹੈ। ਭਾਜਪਾ ਦੀ ਹਲਕੇ ’ਚ ਕਿਸੇ ਆਗੂ ਕੋਲ਼ ਕਮਾਂਡ ਨਾ ਹੋਣ ਕਾਰਨ ਭਾਜਪਾ ਉਮੀਦਵਾਰਾਂ ਦੀ ਚੌਣ ਮੁਹਿੰਮ ਕਿਸ ਤਰ੍ਹਾਂ ਚੱਲੇਗੀ। ਇਹ ਸਸਪੈਂਸ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੇ ਬਲਾਕ ਫ਼ਿਰੋਜਪੁਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਮੌਨਸੂਨ ਸੀਜ਼ਨ ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਅਗਾਊਂ ਪੁਖਤਾ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ-ਦੀਪਸ਼ਿਖਾ ਸ਼...
Ad Position 24
No active advertisement