07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਈਸ਼ਾਨ ਜੁਨੇਜਾ ਦੀ ਮਿੱਠੀ ਯਾਦ ’ਚ ਮਾਂ ਕਾਲਕਾ ਧਾਮ ਵਿਖੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 12-07-2026
ਜ਼ੀਰਾ, 11 ਜੁਲਾਈ (ਰਜਨੀਸ਼ ਕਥੂਰੀਆ)- ਜੁਨੇਜਾ ਪਰਿਵਾਰ ਨੇ ਈਸ਼ਾਨ ਜੁਨੇਜਾ ਦੀ ਮਿੱਠੀ ਅਤੇ ਅਭੁੱਲ ਯਾਦ ਵਿਚ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਮਾਂ ਕਾਲਕਾ ਧਾਮ ਜ਼ੀਰਾ ਵਿਖੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ ਲਗਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਲੰਗਰ ਛਕਿਆ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸਤੀਸ਼ ਕੁਮਾਰ ਜੁਨੇਜਾ ਅਤੇ ਸੁਨੀਲ ਕੁਮਾਰ ਜੁਨੇਜਾ ਨੇ ਕਿਹਾ ਕਿ ਈਸ਼ਾਨ ਜੁਨੇਜਾ ਦੀਆਂ ਮਿੱਠੀਆਂ ਯਾਦਾਂ ਸਾਡਾ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਪਿਆਰੇ ਦੀ ਯਾਦ ਵਿਚ ਲੋੜਵੰਦਾਂ ਦੀ ਸੇਵਾ ਕਰਨਾ ਉਸ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਇਸੇ ਜਜ਼ਬੇ ਦੇ ਤਹਿਤ ਇਹ ਮਾਂ ਕਾਲਕਾ ਧਾਮ ਵਿਖੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਇਸ ਦੌਰਾਨ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਇਨਸਾਨ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ, ਪਰ ਉਸ ਦੀਆਂ ਨੇਕ ਯਾਦਾਂ, ਮੁਹੱਬਤ ਅਤੇ ਆਪਣੇ ਪਰਿਵਾਰ ਨਾਲ ਬਿਤਾਏ ਖ਼ੂਬਸੂਰਤ ਪਲ ਹਮੇਸ਼ਾ ਦਿਲਾਂ ਵਿੱਚ ਤਾਜਾ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਈਸ਼ਾਨ ਜੁਨੇਜਾ ਦੀ ਯਾਦ ਵਿਚ ਜੁਨੇਜਾ ਪਰਿਵਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਮੌਕੇ ਸਤੀਸ਼ ਕੁਮਾਰ ਜੁਨੇਜਾ ਅਤੇ ਸੁਨੀਲ ਕੁਮਾਰ ਨੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ’ਤੇ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ, ਸਤੀਸ਼ ਕੁਮਾਰ ਜੁਨੇਜਾ, ਸੁਨੀਲ ਕੁਮਾਰ ਜੁਨੇਜਾ, ਗੁਰਬਖਸ਼ ਸਿੰਘ ਵਿੱਜ ਖਜਾਨਚੀ, ਨਰਿੰਦਰ ਸਿੰਘ ਲੈਕਚਰਾਰ ਸਿੱਖਿਆ ਪ੍ਰੋਜੈਕਟ ਇੰਚਾਰਜ, ਮਿੰਟੂ ਕੁੱਕੜ, ਰਾਜਸ਼ ਮੈਣੀ ਲੱਕੀ, ਮਨਮੋਹਣ ਗੁਜਰਾਲ, ਰਿਪਨ ਅਰੋੜਾ ਸਲਾਹਕਾਰ, ਵਰਿੰਦਰ ਖੁਰਾਣਾ, ਵਿਨੈ ਖੁਰਾਣਾ, ਸੋਨੂੰ ਗੁਜਰਾਲ, ਵਾਈਸ ਪ੍ਰਧਾਨ, ਆਸ਼ੂ ਸਚਦੇਵਾ, ਐਡਵਾਈਜ਼ਰ ਅਤੇ ਅਸ਼ੋਕ ਕਥੂਰੀਆ, ਪ੍ਰਧਾਨ ਅਰੋੜ ਵੰਸ਼ ਸਭਾ ਜ਼ੀਰਾ ,ਪਵਨ ਕੁਮਾਰ ਲੱਲੀ ,ਮੀਨਾ ਜੁਨੇਜਾ ,ਸੀਮਾ ਜੁਨੇਜਾ ਕਮਲ ਕੁਮਾਰ,ਸੋਮ ਪ੍ਰਕਾਸ਼ ਬਜਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਨੌਜਵਾਨ ਕਿਰਨਦੀਪ ਸਿੰਘ ਦੀਪ ਸਾਥੀਆਂ ਸਮੇਤ ਪਾਰਟੀ ’ਚ ਸ਼ਾਮਿਲ ਨੌਜਵਾਨਾਂ ਦਾ ਮਿਸਲ ਸਤਲੁਜ ’ਚ ਸ਼ਾਮਿਲ ਹੋਣ ਨਾਲ ਪੰਜਾਬ ਦੇ...
Ad Position 24