ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਾਹਿਤਕਾਰ ਦਲਜੀਤ ਰਾਏ ਕਾਲੀਆ ਕਾਰਜਕਾਰੀ ਸੰਪਾਦਕ ਬਣੇ

Ad Position 21
No active advertisement
ਅਜੀਤ ਡੈਸਕ 13-07-2026

ਜ਼ੀਰਾ,12 ਜੁਲਾਈ (ਰਜਨੀਸ਼ ਕਥੂਰੀਆ)- ਪੰਜਾਬੀ ਦੇ ਨਾਮਵਰ ਲੇਖਕ ਅਤੇ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਨੂੰ ਅਦਬੀ ਵਿਰਾਸਤ ਮੈਗਜ਼ੀਨ ਵਲੋਂ ਕਾਰਜਕਾਰੀ ਸੰਪਾਦਕ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਦਲਜੀਤ ਰਾਏ ਕਾਲੀਆ ਦਾ ਇਕ ਸਾਹਿਤਕ ਪਰਚੇ ਦਾ ਕਾਰਜਕਾਰੀ ਸੰਪਾਦਕ ਬਣਨਾ ਸਾਡੇ ਸਭ ਲਈ ਖਾਸ ਕਰਕੇ ਜ਼ੀਰਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਦਲਜੀਤ ਰਾਏ ਕਾਲੀਆ ਵੱਖ-ਵੱਖ ਵਿਧਾਵਾਂ ਤੇ ਲਿਖਣ ਵਾਲੇ ਲੇਖਕ ਅਤੇ ਕਵੀ ਹਨ, ਜੋ ਹੁਣ ਇੱਕ ਸਾਹਿਤਕ ਪਰਚੇ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ।ਦਲਜੀਤ ਰਾਏ ਕਾਲੀਆ ਨੂੰ ਇਸ ਕੰਮ ਵਿਚ ਕਾਫੀ ਚੰਗੀ ਮੁਹਾਰਤ ਹਾਸਲ ਹੈ। ਉਹਨਾਂ ਨੇ ਪਹਿਲਾਂ ਵੀ ਕੁਝ ਲੇਖਕਾਂ ਸਾਹਿਤਕਾਰਾਂ ਦੇ ਰੇਖਾ ਚਿੱਤਰ ਦੀਆਂ ਕਿਤਾਬਾਂ ਆਪਣੇ ਵਲੋਂ ਸੰਪਾਦਨ ਕੀਤੀਆਂ। ਉਹਨਾਂ ਨੇ ਸਾਹਿਤ ਸਭਾ ਵਲੋਂ ਕਵਿਤਾ ਦੀ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਸੋਚਾਂ ਦੀ ਦਹਿਲੀਜ’ ਦਾ’ ਵੀ ਸੰਪਾਦਨ ਕੀਤਾ। ਇਸ ਮੌਕੇ ਸਾਹਿਤ ਸਭਾ ਜ਼ੀਰਾ ਦੇ ਸਾਹਿਤਕਾਰ ਮੇਜਰ ਸਿੰਘ ਸੰਧੂ, ਮੁਖਤਿਆਰ ਸਿੰਘ ਬਰਾੜ, ਲੈਕ.ਨਰਿੰਦਰ ਸਿੰਘ ਜ਼ੀਰਾ, ਕਾਲਾ ਬੇਰੀ ਵਾਲਾ, ਬਲਜੀਤ ਬਾਦਸ਼ਾਹ, ਪਰਮਜੀਤ ਸਿੰਘ ਵਿਦਿਆਰਥੀ, ਰੱਬੀ ਸ਼ਾਇਰ, ਪ੍ਰਿਤਪਾਲ ਸਿੰਘ, ਸੁਖਰਾਜ ਜ਼ੀਰਾ, ਪ੍ਰਤਾਪ ਸਿੰਘ ਹੀਰਾ, ਹਰਚਰਨ ਚੋਹਲਾ,ਹੀਰਾ ਲਾਲ ਮਰਖਾਈ, ਤਾਰਾ ਸਿੰਘ ਫੌਜੀ,ਹਰੀ ਦਾਸ ਚੌਹਾਨ ਆਦਿ ਸਾਹਿਤ ਸਭਾ ਜ਼ੀਰਾ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦਲਜੀਤ ਰਾਏ ਕਾਲੀਆ ਨੂੰ ਵਧਾਈ ਦਿੱਤੀ ਹੈ। ਦਲਜੀਤ ਰਾਏ ਕਾਲੀਆ ਵੱਲੋਂ ਸਾਹਿਤਿਕ ਪਰਚੇ ਅਦਬੀ ਵਿਰਾਸਤ ਮੈਗਜ਼ੀਨ ਲਈ ਪੰਜਾਬੀ ਦੇ ਸਾਹਿਤਕਾਰਾਂ ਦੀਆਂ ਨਵੀਆਂ ਰਚਨਾਵਾਂ ਦੀ ਵੀ ਮੰਗ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਲਾਰਿਆਂ ਤੋਂ ਅੱਕੇ ਨਰੇਗਾ ਮੁਲਾਜ਼ਮਾਂ ਨੇ ਸਾੜੀ ਸਰਕਾਰ ਦੇ ਵਾਅਦਿਆਂ ਦੀ ਪੰਡ ਅਗਲੀ ਖ਼ਬਰ ਮੁਹੱਲਾ ਨਿਊ ਨਾਨਕਪੁਰਾ ਦੇ ਵਸਨੀਕਾਂ ਨੇ ਬਿਜਲੀ ਸੰਕਟ ਸੰਬੰਧੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਸੌਂਪਿਆ ਮੰਗ ਪੱਤਰ
Ad Position 24
No active advertisement