ਫ਼ਿਰੋਜ਼ਪੁਰ, 12 ਜੁਲਾਈ (ਸੁਖਵਿੰਦਰ ਸਿੰਘ)-ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਪੰਜ ਸਾਲ ਤੋਂ ਸਜ਼ਾ ਭੁਗਤ ਰਹੇ ਕੈਦੀ ’ਤੇ ਚਾਰ ਹਵਾਲਾਤੀਆਂ ਵਲੋਂ ਹਮਲਾ ਕਰਨ ਦੇ ਦੋਸ਼ ਤਹਿਤ ਸਿਟੀ ਥਾਣਾ ਫਿਰੋਜਪੁਰ ਵਿਚ ਬੀ.ਐਨ.ਐਸ. 44(2) ਦੀ ਪੰਜਾਬ ਪਰੀਜਨ ਐਂਡ ਕੋਰੈਕਸਨਲ ਸਰਵਿਸ ਐਕਟ 2026 ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਹੇਠ ਮੁਕਦਮਾ ਦਰਜ ਕੀਤਾ। ਸਿਟੀ ਥਾਣਾ ਦੇ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਜੇਲ੍ਹ ਅੰਦਰ ਮੁਦਈ ਕੈਦੀ ਰਾਹੁਲ ਉਰਫ਼ ਤੋਤਾ ਉਕਤ ਪੰਜ ਸਾਲ ਦੀ ਸਜ਼ਾ ਜੇਲ੍ਹ ਫਿਰੋਜ਼ਪੁਰ ਵਿਚ ਕੱਟ ਰਿਹਾ ਹੈ। 6 ਜੁਲਾਈ ਨੂੰ ਰੋਜਾਨਾ ਦੀ ਤਰ੍ਹਾਂ ਨਵੀਂ ਬੈਰਕ ਨੰਬਰ ਦੋ ਵਿਚ ਗਿਣਤੀ ਸੀ ਤਾਂ ਵਕਤ ਕਰੀਬ 1:15 ਵਜੇ ਦੁਪਹਿਰ ਬੈਰਕ ਦੇ ਬਾਹਰ ਝਾੜੂ ਨੂੰ ਇਕੱਠਾ ਕਰ ਰਿਹਾ ਸੀ, ਤਾਂ ਬੈਰਕ ਨੰਬਰ ਦੋ ਵਿਚ ਬੰਦ ਹਵਾਲਾਤੀ ਅਮਨਜੋਤ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਜੈਮਲਵਾਲਾ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ, ਹਵਾਲਾਤੀ ਮੋਹਿਤ ਪੁੱਤਰ ਵਿਨੋਦ ਕੁਮਾਰ ਵਾਸੀ ਬਾਲਮੀਕੀ ਕਾਲੋਨੀ ਕੈਂਟ ਫਿਰੋਜ਼ਪੁਰ, ਹਵਾਲਾਤੀ ਗਗਨਦੀਪ ਸਿੰਘ ਉਰਫ ਭੁੱਲਰ ਪੁੱਤਰ ਅਰਵਿੰਦਰ ਸਿੰਘ ਵਾਸੀ ਬੋਹਨਾ ਚੌਂਕ ਮੋਗਾ ਅਤੇ ਸਾਹਿਲ ਉਰਫ ਮੱਲੀ ਪੁੱਤਰ ਪ੍ਰੇਮ ਵਾਸੀ ਗਵਾਲ ਟੋਲੀ ਕੈਂਟ ਫਿਰੋਜਪੁਰ ਨੇ ਹਮਮਸ਼ਵਰਾ ਹੋ ਕੇ ਕੈਦੀ ਰਾਹੁਲ ਨੂੰ ਸੱਟਾਂ ਮਾਰੀਆਂ । ਐਸ.ਆਈ ਸੁਖਦੇਵ ਸਿੰਘ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ਹਵਾਲਾਤੀ ਅਮਨਜੋਤ ਸਿੰਘ ਪੁੱਤਰ ਹਰਨੇਕ ਸਿੰਘ, ਹਵਾਲਾਤੀ ਮੋਹਿਤ ਪੁੱਤਰ ਵਿਨੋਦ ਕੁਮਾਰ, ਹਵਾਲਾਤੀ ਗਗਨ ਉਰਫ਼ ਭੁੱਲਰ ਪੁੱਤਰ ਅਰਵਿੰਦਰ ਸਿੰਘ, ਸਾਹਿਲ ਉਰਫ ਮੱਠੇ ਪੁੱਤਰ ਪ੍ਰੇਮ ਤੇ ਹਮਲਾ ਕਰਨ ਦੇ ਦੋਸ਼ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ।
ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਕੈਦੀ ’ਤੇ ਹਮਲਾ, 4 ਹਵਾਲਾਤੀਆਂ ’ਤੇ ਮਾਮਲਾ ਦਰਜ
ਅਜੀਤ ਡੈਸਕ
13-07-2026