ਤਲਵੰਡੀ ਭਾਈ, 12 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਪੇਂਡੂ ਸੜਕਾਂ ਤੇ ਆਵਾਜਾਈ ਦਿਨੋ ਦਿਨ ਵੱਧ ਰਹੀ ਹੈ ਪ੍ਰੰਤੂ ਪੇਂਡੂ ਸੜਕਾਂ ਦੇ ਬਰਮ ਦਿਨੋ ਦਿਨ ਛੋਟੇ ਹੋ ਰਹੇ ਹਨ। ਜਿਸ ਕਾਰਨ ਵਹੀਕਲਾਂ ਦੀ ਆਵਾਈ ਵਿਚ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਅਨੇਕਾਂ ਵਾਰ ਹਾਦਸੇ ਵਾਪਰਨ ਕਾਰਨ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਸੜਕ ਦੇ ਬਰਮ ਘਟਣ ਦੀ ਪ੍ਰਤੱਖ ਮਿਸਾਲ ਤਲਵੰਡੀ ਭਾਈ ਤੋਂ ਫ਼ਿਰੋਜ਼ਸ਼ਾਹ ਤੱਕ ਜਾਂਦੀ ਸੰਪਰਕ ਸੜਕ ਤੋਂ ਮਿਲਦੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਸੜਕ ਉੱਪਰੋਂ ਕਈ ਪਿੰਡਾਂ ਦੀ ਆਵਾਜਾਈ ਹੁੰਦੀ ਹੈ, ਪ੍ਰੰਤੂ ਪੰਜਾਬ ਮੰਡੀਕਰਣ ਬੋਰਡ ਵਲੋਂ ਅਜੇ ਤੱਕ ਇਸ ਰੋਡ ਨੂੰ ਚੌੜਾ ਨਹੀਂ ਕੀਤਾ ਗਿਆ। ਜਦਕਿ ਇਸ ਸੜਕ ਦੇ ਕਿਨਾਰੇ ’ਤੇ ਨਾਲ ਲੱਗਦੀਆਂ ਕੁਝ ਕੁ ਜ਼ਮੀਨਾਂ ਦੇ ਮਾਲਕਾਂ ਵਲੋਂ ਲਗਾਤਾਰ ਕਬਜ਼ੇ ਕੀਤੇ ਜਾ ਰਹੇ। ਇਸ ਸੜਕ ਉੱਪਰ ਪਿੰਡ ਸੁਲਹਾਨੀ ਦੇ ਨੇੜੇ ਤਾਂ ਬਰਮ ਖਤਮ ਹੋਣ ਦੇ ਕੰਡੇ ਹਨ। ਪ੍ਰੰਤੂ ਫਿਰ ਵੀ ਸੁਲਹਾਣੀ ਤੋਂ ਹਰਾਜ ਅਤੇ ਸੁਲਹਾਣੀ ਤੋਂ ਠੇਠਰ ਕਲਾਂ ਵੱਲ ਜਾਂਦੀ ਸੜਕ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਵਲੋਂ ਲਗਾਤਾਰ ਸੜਕ ਦੇ ਕਿਨਾਰਿਆਂ ਨੂੰ ਆਪਣੀ ਜ਼ਮੀਨ ਵਿਚ ਜ਼ਜ਼ਬ ਕੀਤਾ ਜਾ ਰਿਹਾ ਹੈ। ਲੋਕਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਇਸ ਸੜਕ ਦੇ ਬਰਮਾਂ ਦੀ ਨਿਸ਼ਾਨਦੇਹੀ ਕਰਵਾ ਕੇ ਸੜਕ ਦੇ ਬਰਮਾਂ ਨੂੰ ਪੂਰੇ ਕੀਤਾ ਜਾਵੇ।
ਪਿੰਡ ਸੁਲਹਾਨੀ ਨੇੜੇ ਸੜਕ ਦੇ ਬਰਮਾਂ ’ਤੇ ਹੋਏ ਕਬਜ਼ੇ, ਹਾਦਸੇ ਵਾਪਰਨ ਦਾ ਖਤਰਾ
ਅਜੀਤ ਡੈਸਕ
13-07-2026